ਪਾਕਿਸਤਾਨ ''ਚ IED ਧਮਾਕਾ, 2 ਦੀ ਮੌਤ, 26 ਜਖ਼ਮੀ

08/12/2017 3:31:14 PM

ਪੇਸ਼ਾਵਰ— ਪੱਛਮੀ ਉੱਤਰ ਪਾਕਿਸਤਾਨ ਦੇ ਆਸ਼ਾਂਤ ਕਬਾਇਲੀ ਇਲਾਕੇ ਵਿਚ ਸ਼ੁੱਕਰਵਾਰ ਨੂੰ ਹੋਏ ਇਕ ਆਈ. ਈ. ਡੀ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਨਵਾਗਈ ਤਹਿਸੀਲ ਚਾਹਰਮਾਂਗ ਇਲਾਕੇ ਵਿਚ ਹੋਇਆ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਦੇ ਨਿਸ਼ਾਨੇ 'ਤੇ ਮਜ਼ਦੂਰ ਸਨ। ਉਨ੍ਹਾਂ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਵਾਹਨ ਸੜਕ 'ਤੇ ਰੱਖੇ ਆਈ. ਈ. ਡੀ ਦੀ ਚਪੇਟ ਵਿਚ ਆ ਗਿਆ। ਇਸ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 26 ਹੋਰ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਏਜੰਸੀ ਹੈੱਡਕਵਾਰਟ ਹਸਪਤਾਲ ਭੇਜਿਆ ਗਿਆ। ਉੱਥੇ ਕੁਝ ਜਖ਼ਮੀ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ 'ਤੇ ਪੁੱਜੇ ਸੁਰੱਖਿਆ ਬਲਾਂ ਨੇ ਖੋਜ ਅਭਿਆਨ ਸ਼ੁਰੂ ਕਰ ਦਿੱਤਾ ਹੈ। ਇਹ ਧਮਾਕਾ ਅਜਿਹੇ ਸਮੇਂ ਹੋਇਆ ਜਦੋਂ ਫੌਜ ਰਾਜਗਲ ਘਾਟੀ ਵਿਚ ਆਪਰੇਸ਼ਨ ਖੈਬਰ-4 ਚਲਾ ਰਹੀ ਹੈ। ਇਹ ਇਲਾਕਾ ਪਾਕਿ-ਅਫਗਾਨ ਸੀਮਾ 'ਤੇ ਸਥਿਤ ਹੈ। ਹੁਣ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।


Related News