ਬੈਕਟੀਰੀਆ ਨੂੰ ਡਰੱਗ ਰੋਧਕ ਬਣਾਉਣ ਵਾਲੇ 76 ਜੀਨਾਂ ਦੀ ਹੋਈ ਪਛਾਣ

10/16/2017 4:11:31 PM

ਲੰਡਨ (ਭਾਸ਼ਾ)— ਵਿਗਿਆਨੀਆਂ ਨੇ ਹੁਣ ਤੱਕ ਅਣਪਛਾਤੇ ਰਹੇ ਅਜਿਹੇ 76 ਜੀਨਾਂ ਦੀ ਪਛਾਣ ਕੀਤੀ ਹੈ ਜੋ ਬੈਕਟੀਰੀਆ ਨੂੰ ਆਖਰੀ ਸਹਾਰਾ ਮਨੇ ਜਾਣ ਵਾਲੇ ਐਂਟੀਬਾਇਓਟਿਕਸ ਦੇ ਪ੍ਰਤੀਰੋਧੀ ਬਣਾਉਂਦੇ ਹਨ। ਇਸ ਖੋਜ ਨਾਲ ਸੁਪਰਬਗਸ ਖਿਲਾਫ ਇਨਸਾਨਾਂ ਦੀ ਜੰਗ ਨੂੰ ਨਵਾਂ ਆਧਾਰ ਮਿਲ ਸਕਦਾ ਹੈ। ਐਂਟੀਬਾਇਓਟਿਕ-ਪ੍ਰਤੀਰੋਧੀ ਬੈਕਟੀਰੀਆ ਨਾਲ ਇਨਫੈਕਸ਼ਨ ਦੇ ਵੱਧਦੇ ਮਾਮਲੇ ਤੇਜ਼ੀ ਨਾਲ ਵਧ ਰਹੀ ਸੰਸਾਰਕ ਸਮੱਸਿਆ ਹੈ। ਬੀਮਾਰੀ ਦੇ ਕਾਰਕ ਬੈਕਟੀਰੀਆ ਆਪਣੇ ਖੁਦ ਦੇ ਡੀ.ਐਨ.ਏ. ਦੀ ਤਬਦੀਲੀ ਰਾਹੀਂ ਪ੍ਰਤੀਰੋਧੀ ਬਣ ਜਾਂਦੇ ਹਨ ਜਾਂ ਫਿਰ ਹਮੇਸ਼ਾ ਹੈਰਹਾਨੀਕਾਰਕ ਬੈਕਟੀਰੀਆਵਾਂ ਨਾਲ ਪ੍ਰਤੀਰੋਧੀ ਜੀਨ ਹਾਸਲ ਕਰ ਲੈਂਦੇ ਹਨ। ਸਵੀਡਨ ਦੀ ਚਾਰਲਮਸ ਯੂਨੀਵਰਸਿਟੀ ਆਫ ਟੈਕਨਾਲੋਜੀ ਅਤੇ ਯੂਨੀਵਰਸਿਟੀ ਆਫ ਗੋਥੇਨਬਰਗ ਦੇ ਖੋਜਕਰਤਾਵਾਂ ਨੇ ਕਾਫੀ ਮਾਤਰਾ 'ਚ ਡੀ. ਐਨ. ਏ. ਦੇ ਅੰਕੜਿਆਾਂ ਦਾ ਵਿਸ਼ਲੇਸ਼ਣ ਕੀਤਾ ਅਤੇ 76 ਨਵੇਂ ਪ੍ਰਤੀਰੋਧੀ ਜੀਨਾਂ ਦਾ ਪਤਾ ਲਗਾਇਆ। ਇਨ੍ਹਾਂ 'ਚੋਂ ਕੁਝ ਜੀਨ ਇਕ ਬੈਕਟੀਰੀਆ ਨੂੰ ਕਾਰਬਾਪੀਨੇਮਸ ਦੀ ਸਮਰੱਥਾ ਨੂੰ ਘੱਟ ਕਰਨ ਦੀ ਸ਼ਕਤੀ ਦਿੰਦੇ ਹਨ। ਕਾਰਬਾਪੀਨੇਮਸ ਕਈ ਤਰ੍ਹਾਂ ਦੇ ਪ੍ਰਤੀਰੋਧੀ ਬੈਕਟੀਰੀਆ ਦਾ ਇਲਾਜ ਕਰਨ ਲਈ ਇਸਤੇਮਾਲ ਹੋਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਸ਼੍ਰੇਣੀ ਦਾ ਐਂਟੀਬਾਇਓਟਿਕ ਹੈ। ਚਾਲਮਰਸ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਪ੍ਰੋਫੈਸਰ ਐਰਿਕ ਕ੍ਰਿਸਿਐਂਸਨ ਨੇ ਕਿਹਾ ਕਿ ਸਾਡਾ ਅਧਿਐਨ ਦਰਸਾਉਂਦਾ ਹੈ ਕਿ ਹਰੇਕ ਅਣਪਛਾਤੇ ਪ੍ਰਤੀਰੋਧੀ ਜੀਨ ਹੈ। ਇਨ੍ਹਾਂ ਜੀਨਾਂ ਬਾਰੇ ਜਾਣਕਾਰੀ ਨਾਲ ਬਹੁ-ਪ੍ਰਤੀਰੋਧੀ ਬੈਕਟੀਰੀਆ ਨੂੰ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਲੱਭਣ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਮਦਦ ਮਿਲੇਗੀ। ਗੋਥੇਨਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਆਕਿਮ ਲਾਰਸੌਨ ਨੇ ਕਿਹਾ ਕਿ ਬੈਕਟੀਰੀਆ ਕਿਵੇਂ ਐਂਟੀਬਾਇਓਟਿਕ ਖਿਲਾਫ ਆਪਣਾ ਬਚਾਅ ਕਰਦੇ ਹਨ ਇਸ ਬਾਰੇ 'ਚ ਅਸੀਂ ਜਿੰਨਾ ਜਾਣੋਗੇ ਉਨਾ ਹੀ ਜ਼ਿਆਦਾ ਪ੍ਰਭਾਵੀ ਨਵੀਂ ਦਵਾਈ ਵਿਕਸਿਤ ਕਰਨ ਦੀ ਸਾਡੀ ਸੰਭਾਵਨਾ ਵਧੇਗੀ। ਸਾਇੰਟੀਫਿਕ ਜਰਨਲ ਮਾਈਕ੍ਰੋਬਾਓਮ 'ਚ ਪ੍ਰਕਾਸ਼ਿਤ ਅਧਿਐਨ 'ਚ ਦੁਨੀਆਭਰ ਤੋਂ ਇਨਸਾਨਾਂ ਅਤੇ ਵੱਖ-ਵੱਖ ਵਾਤਾਵਰਣਾਂ ਤੋਂ ਇਕੱਠੇ ਕੀਤੇ ਗਏ ਬੈਕਟੀਰੀਆ ਦੇ ਡੀ. ਐਨ. ਏ. ਕ੍ਰਮ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਤੋਂ ਬਾਅਦ ਨਵੇਂ ਜੀਨਾਂ ਦਾ ਪਤਾ ਲੱਗਿਆ। ਕ੍ਰਿਸਟੀਆਨਸਨ ਨੇ ਕਿਹਾ ਕਿ ਪ੍ਰਤੀਰੋਧੀ ਜੀਨ ਹਮੇਸ਼ਾ ਦੁਰਲਭ ਹੁੰਦੇ ਹਨ ਅਤੇ ਇਕ ਨਵੇਂ ਜੀਨ ਦਾ ਪਤਾ ਲਗਾਇਆ ਜਾ ਸਕੇ ਉਸ ਤੋਂ ਪਹਿਲਾਂ ਡੀ. ਐਨ. ਏ. ਦੇ ਕਾਫੀ ਅੰਕੜਿਆਂ ਦੇ ਪ੍ਰੀਖਣ ਦੀ ਜ਼ਰੂਰਤ ਹੁੰਦੀ ਹੈ।


Related News