ਇਸ ਔਰਤ ਨੇ ਆਪਣੇ ਹੱਥੀਂ ਦਫਨਾਇਆ ਆਪਣਾ ਦਿਲ, ਵੀਡੀਓ ਵਾਇਰਲ

09/22/2017 5:59:39 PM

ਯੇਰੂਸ਼ਲਮ— ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਵੱਖ ਹੋਣ ਦਾ ਵਿਚਾਰ ਇਨਸਾਨ ਨੂੰ ਕੰਬਾ ਦਿੰਦਾ ਹੈ। ਖਾਸ ਕਰ ਮਾਮਲਾ ਜਦੋਂ ਦਿਲ ਦਾ ਹੋਵੇ। ਕੀ ਕੋਈ ਆਪਣਾ ਹੀ ਦਿਲ ਆਪਣੇ ਹੱਥੀਂ ਨਾਲ ਜ਼ਮੀਨ ਵਿਚ ਦਫਨਾ ਸਕਦਾ ਹੈ। ਸੁਨਣ ਵਿਚ ਇਹ ਅਸੰਭਵ ਲੱਗਦਾ ਹੈ ਪਰ ਅਸਲ ਵਿਚ ਅਜਿਹਾ ਹੋਇਆ ਹੈ। ਇਜ਼ਰਾਈਲ ਦੀ 42 ਸਾਲਾ ਸ਼ੇਰੋਨ ਫਿਡੇਲ ਨੂੰ ਇਸ ਤਰ੍ਹਾਂ ਕਰਨਾ ਪਿਆ। ਅਸਲ ਵਿਚ ਇਕ ਦਿਨ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਸੀ ਅਤੇ ਉਹ ਮਰਨ ਕੰਢੇ ਸੀ। 
ਉਸ ਨੂੰ ਜਲਦੀ ਹੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਹਾਰਟ ਟਰਾਂਸਪਲਾਂਟ ਕੀਤਾ। ਉਸ ਨੂੰ 16 ਸਾਲ ਦੇ ਲੜਕੇ ਦਾ ਦਿਲ ਲਗਾਇਆ ਗਿਆ। ਸ਼ੇਰੋਨ ਦੇ ਅੰਦਰ ਹੁਣ ਜੋ ਦਿਲ ਧੜਕ ਰਿਹਾ ਹੈ ਉਹ ਇਕ 16 ਸਾਲਾ ਲੜਕੇ ਦਾ ਹੈ। ਉਸ ਲੜਕੇ ਦੀ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ ਸੀ। ਤਿੰਨ ਮਹੀਨੇ ਪਹਿਲਾਂ ਹੀ ਟਰਾਂਸਪਲਾਂਟ ਜਰੀਏ ਉਸ ਲੜਕੇ ਦਾ ਦਿਲ ਸ਼ੇਰੋਨ ਦੇ ਸਰੀਰ ਵਿਚ ਲਗਾਇਆ ਗਿਆ। ਹੁਣ ਸ਼ੇਰੋਨ ਪੂਰੀ ਤਰਾਂ ਸਿਹਤਮੰਦ ਹੈ।
ਠੀਕ ਹੋਣ ਮਗਰੋਂ ਸ਼ੇਰੋਨ ਨੇ ਆਪਣਾ ਦਿਲ ਆਪਣੇ ਹੀ ਹੱਥਾਂ ਨਾਲ ਜ਼ਮੀਨ ਵਿਚ ਦਫਨਾਇਆ ਅਤੇ ਉਸ ਦੌਰਾਨ ਫੁੱਟ-ਫੁੱਟ ਕੇ ਰੋ ਪਈ। ਸ਼ੇਰੋਨ ਨੇ ਆਪਣੇ ਦਿਲ ਨੂੰ ਦਫਨਾਉਣ ਦਾ ਇਹ ਭਾਵੁਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

 


Related News