ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਨਾ ਔਰਤ ਨੂੰ ਪਿਆ ਭਾਰੀ, ਘਿਰੀ ਵਿਵਾਦਾਂ 'ਚ

12/08/2017 12:20:21 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਿਡਨੀ ਵਿਚ ਰਹਿਣ ਵਾਲੀ ਨਤਾਲੀ ਆਮਤੌਰ 'ਤੇ ਜੰਗਲੀ ਸੂਰਾਂ ਦਾ ਸ਼ਿਕਾਰ ਕਰਦੀ ਹੈ। ਉਹ ਉਨ੍ਹਾਂ ਸੂਰਾਂ ਦਾ ਸ਼ਿਕਾਰ ਕਰਦੀ ਹੈ, ਜਿਹੜੇ ਕਿਸਾਨਾਂ ਦੀਆਂ ਫਸਲਾਂ ਨੂੰ ਨਸ਼ਟ ਕਰ ਦਿੰਦੇ ਹਨ। 'ਪਿਗ ਹੰਟਰ' ਦੇ ਨਾਂ ਨਾਲ ਮਸ਼ਹੂਰ ਨਤਾਲੀ ਸੇਪੇਨਿਉਕ ਹੁਣ ਆਲੋਚਕਾਂ ਦੇ ਨਿਸ਼ਾਨੇ 'ਤੇ ਹੈ। ਅਸਲ ਵਿਚ ਹਾਲ ਵਿਚ ਹੀ ਨਤਾਲੀ ਨੇ ਇਕ ਕੰਗਾਰੂ ਦੇ ਬੱਚੇ ਦੀ ਗਰਦਨ ਵੱਢ ਕੇ ਉਸ ਦਾ ਖੂਨ ਪੀਂਦੇ ਹੋਏ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਇਸ ਮਗਰੋਂ ਫਾਲੋਅਰਜ਼ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਜ਼ਿਆਦਾਤਰ ਲੋਕਾਂ ਨੇ ਉਸ ਦੇ ਇਸ ਵਿਵਹਾਰ ਨੂੰ ਜੰਗਲੀ ਦੱਸਦੇ ਹੋਏ ਮਾਫੀ ਮੰਗਣ ਲਈ ਕਿਹਾ। ਉੱਧਰ ਨਤਾਲੀ ਨੇ ਇਹ ਕਹਿੰਦੇ ਹੋਏ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਕਿ ਅਜਿਹਾ ਕਰਨਾ ਉਸ ਨੂੰ ਚੰਗਾ ਲੱਗਦਾ ਹੈ।

PunjabKesari
ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਚੁੱਕਿਆ ਇਸ ਮੁੱਦੇ ਨੂੰ
ਨਤਾਲੀ ਨੇ ਕਰੀਬ ਇਕ ਹਫਤੇ ਪਹਿਲਾਂ ਕੰਗਾਰੂ ਦੇ ਬੱਚੇ ਦਾ ਖੂਨ ਪੀਂਦੇ ਹੋਏ ਤਸਵੀਰ ਸ਼ੇਅਰ ਕੀਤੀ ਸੀ। ਜਦੋਂ ਇਸ ਤਸਵੀਰ 'ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਨਜ਼ਰ ਪਈ ਤਾਂ ਉਹ ਬਹੁਤ ਨਰਾਜ਼ ਹੋਏ। ਉਨ੍ਹਾਂ ਨੇ ਨਤਾਲੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ ਇਸ ਮਾਮਲੇ ਬਾਰੇ ਨਤਾਲੀ ਦਾ ਕਹਿਣਾ ਹੈ ਕਿ ਉਸ ਨੇ ਨਾ ਤਾਂ ਉਸ ਕੰਗਾਰੂ ਦੇ ਬੱਚੇ ਨੂੰ ਮਾਰਿਆ ਹੈ ਅਤੇ ਨਾ ਹੀ ਉਸ ਦੀ ਮਾਂ ਨੂੰ। ਇਹ ਬੱਚਾ ਪਹਿਲਾਂ ਹੀ ਮਰਿਆ ਹੋਇਆ ਸੀ। ਨਤਾਲੀ ਮੁਤਾਬਕ ਉਹ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਹੈ। ਉਹ ਸਿਰਫ ਉਨ੍ਹਾਂ ਜਾਨਵਰਾਂ ਦਾ ਸ਼ਿਕਾਰ ਕਰਦੀ ਹੈ, ਜਿਨ੍ਹਾਂ ਤੋਂ ਇਨਸਾਨਾਂ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ। ਹਾਲਾਂਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਨਤਾਲੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ ਨਤਾਲੀ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿਚ ਉਨ੍ਹਾਂ ਦੀ ਟੀ-ਸ਼ਰਟ 'ਤੇ ਖੂਨ ਲੱਗਿਆ ਦਿਖਾਈ ਦੇ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਹੀ ਉਸ ਬੱਚੇ ਦਾ ਸ਼ਿਕਾਰ ਕੀਤਾ ਸੀ।


Related News