ਪਾਕਿਸਤਾਨ ''ਚ ਬੀਤੇ ਸਾਲ ਏਡਸ ਕਾਰਨ ਗਈ 9000 ਤੋਂ ਜ਼ਿਆਦਾ ਲੋਕਾਂ ਦੀ ਜਾਨ

12/10/2017 8:04:59 PM

ਇਸਲਾਮਾਬਾਦ— ਪੂਰੀ ਦੁਨੀਆ 'ਚ ਏਡਸ ਕਾਰਨ ਹਰ ਸਾਲ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ, ਇਸ ਲਈ ਤਮਾਮ ਦੇਸ਼ਾਂ ਦੀਆਂ ਸਰਕਾਰਾਂ ਇਸ ਖਤਰਨਾਕ ਬੀਮਾਰੀ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾ ਰਹੀਆਂ ਹਨ। ਕਈ ਦੇਸ਼ਾਂ ਨੂੰ ਇਸ 'ਚ ਸਫਲਤਾ ਵੀ ਮਿਲੀ ਹੈ ਪਰ ਪਾਕਿਸਤਾਨ 'ਚ ਮਾਮਲਾ ਬਿਲਕੁਲ ਅਲੱਗ ਹੈ। ਸਿੰਹੁਆ ਦੇ ਮੁਤਾਬਕ ਪਾਕਿਸਤਾਨ 'ਚ ਇਸ ਖਤਰਨਾਕ ਇੰਫੈਕਸ਼ਨ ਨਾਲ ਜੁੜੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਰਿਪੋਰਟ ਦੀ ਮੰਨੀਏ ਤਾਂ ਰਾਸ਼ਟਰੀ ਏਡਸ ਕੰਟਰੋਲ ਪ੍ਰੋਗਰਾਮ ਦੇ ਅੰਕੜੇ ਦੱਸਦੇ ਹਨ ਕਿ ਪਕਿਸਤਾਨ 'ਚ ਲਗਭਗ 1,33,000 ਲੋਕਾਂ ਨੂੰ ਐੱਚ.ਆਈ.ਵੀ. ਟੈਸਟ 'ਚ ਪਾਜ਼ੀਟਿਵ ਪਾਇਆ ਗਿਆ ਹੈ। ਨਾਲ ਹੀ 2017 'ਚ ਇਸ ਦੇ 21,129 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਕਰੀਬ 9000 ਮਰੀਜ਼ਾਂ ਦੀ ਇਸ ਸਾਲ ਐੱਚ.ਆਈ.ਵੀ. ਨਾਲ ਮੌਤ ਹੋਈ ਹੈ।
ਇੰਟੀਗ੍ਰੇਟੇਡ ਬਾਇਓਲੋਜੀਕਲ ਐਂਡ ਬਿਹੈਵੇਰਿਅਲ ਸਰਵਿਲਾਂਸ ਇਨ ਪਾਕਿਸਤਾਨ ਦੀ 2016-17 ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ 'ਚ ਏਡਸ ਦੇ ਮਾਮਲਿਆਂ 'ਚ ਗਿਰਾਵਟ ਆਈ ਹੈ, ਅਜਿਹੇ 'ਚ ਪਾਕਿਸਤਾਨ ਉਨ੍ਹਾਂ ਕੁਝ ਦੇਸ਼ਾਂ 'ਚ ਬਣਿਆ ਹੋਇਆ ਹੈ, ਜਿਥੇ ਇਨ੍ਹਾਂ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਐੱਨ.ਏ.ਸੀ.ਪੀ. ਦੇ ਰਾਸ਼ਟਰੀ ਪ੍ਰੋਗਰਾਮ ਪ੍ਰਬੰਧਕ ਬਸੀਰ ਖਾਨ ਨੇ ਕਿਹਾ ਕਿ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਸਾਲਾਂ 'ਚ ਐੱਚ.ਆਈ.ਵੀ. ਵਾਇਰਸ ਦੀ ਦਰ ਵਿਸ਼ੇਸ਼ ਰੂਪ ਨਾਲ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਸੀਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਇਸ 'ਤੇ ਕੰਟਰੋਲ ਕਰ ਸਕਦੇ ਹਾਂ। ਏਡਸ ਤੋਂ ਡਰਨ ਦੀ ਬਜਾਏ ਡਾਕਟਰ ਕੋਲ ਜਾ ਕੇ ਇਸ ਦਾ ਇਲਾਜ ਕਰਵਾਉਣਾ ਜ਼ਿਆਦਾ ਜ਼ਰੂਰੀ ਹੈ।
ਸਿਹਤ ਮੰਤਰਾਲੇ ਨੇ 1987 'ਚ ਇਸ ਸਮੱਸਿਆ 'ਤੇ ਕੰਟਰੋਲ ਕਰਨ ਲਈ ਐੱਨ.ਏ.ਸੀ.ਪੀ. ਦੀ ਸ਼ੁਰੂਆਤ ਕੀਤੀ ਸੀ। ਇਹ ਸੰਗਠਨ ਦੇਸ਼ ਭਰ 'ਚ ਐੱਚ.ਆਈ.ਵੀ. ਦੇ ਪ੍ਰੀਖਣ, ਕਾਊਂਸਲਿੰਗ, ਨਿਗਰਾਨੀ ਤੇ ਇਲਾਜ, ਦੇਖਭਾਲ ਤੇ ਸਹਿਯੋਗ ਸੇਵਾਵਾਂ ਤੇ ਅੰਕੜੇ ਜੁਟਾਉਣ ਦਾ ਕੰਮ ਕਰ ਰਿਹਾ ਹੈ।


Related News