ਪਾਕਿਸਤਾਨ 'ਚ ਵੀ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ (ਤਸਵੀਰਾਂ)

08/15/2017 3:28:16 PM

ਇਸਲਾਮਾਬਾਦ— ਪਾਕਿਸਤਾਨ ਦੇ ਇਸਲਾਮਾਬਾਦ 'ਚ ਸਥਿਤ ਭਾਰਤੀ ਦੂਤਘਰ 'ਚ ਭਾਰਤ ਦੇ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ 'ਤੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਗੌਤਮ ਬਾਂਬਾਵਲੇ ਨੇ ਆਪਣੇ ਸਾਥੀਆਂ ਸਮੇਤ ਇਸਲਾਮਾਬਾਦ 'ਚ ਤਿਰੰਗਾ ਲਹਿਰਾਇਆ। ਉਨ੍ਹਾਂ ਤੋਂ ਇਲਾਵਾ ਉੱਥੇ ਮੌਜੂਦ ਹੋਰ ਭਾਰਤੀਆਂ ਨੇ ਵੀ ਸ਼ਿਰਕਤ ਕੀਤੀ।

PunjabKesari
ਤੁਹਾਨੂੰ ਦੱਸ ਦਈਏ ਕਿ ਆਸਟਰੇਲੀਆ, ਅਮਰੀਕਾ, ਚੀਨ ਅਤੇ ਹੋਰ ਦੇਸ਼ਾਂ 'ਚ ਵੀ ਆਜ਼ਾਦੀ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਭਾਰਤੀ ਭਾਵੇਂ ਜਿੱਥੇ ਮਰਜ਼ੀ ਵੱਸਦੇ ਹੋਣ ਪਰ ਉਹ ਭਾਰਤ ਨੂੰ ਕਦੇ ਵੀ ਭੁੱਲਦੇ ਨਹੀਂ। ਇਸੇ ਕਾਰਨ ਭਾਰਤ ਦਾ ਵਿਰਸਾ ਤੇ ਸੱਭਿਆਚਾਰ ਬਹੁਤ ਅਮੀਰ ਹੈ।


Related News