ਖਤਰਨਾਕ ਹਾਦਸਾ : ਹਵਾ ''ਚ ਉੱਡ ਕੇ ਦੋ ਦਰੱਖਤਾਂ ਵਿਚਕਾਰ ਫਸੀ ਕਾਰ (ਦੇਖੋ ਤਸਵੀਰਾਂ)

10/14/2017 10:37:42 AM

ਸੀਹੁਆ, ਬਿਊਰੋ— ਦੁਨੀਆ ਭਰ 'ਚ ਹਰ ਰੋਜ਼ ਸੜਕ ਹਾਦਸਿਆਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਹਾਦਸਿਆਂ ਕਾਰਨ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਪਰ ਫਿਰ ਵੀ ਲੋਕ ਨਿਯਮਾਂ ਦੀ ਪਰਵਾਹ ਕੀਤੇ ਬਿਨ੍ਹਾਂ ਸੜਕ ਉੱਤੇ ਤੇਜ਼ ਗਤੀ ਨਾਲ ਗੱਡੀ ਚਲਾਉਂਦੇ ਹਨ ਅਤੇ ਹਾਦਸਿਆਂ ਨੂੰ ਦਾਵਤ ਦਿੰਦੇ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਭਿਆਨਕ ਸੜਕ ਦੁਰਘਟਨਾ 'ਚ ਵੀ ਲੋਕਾਂ ਦੀ ਜਾਨ ਬੱਚ ਜਾਂਦੀ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਮਾਮੂਲੀ ਸੜਕ ਹਾਦਸੇ 'ਚ ਵੀ ਲੋਕਾਂ ਦੀ ਜਾਨ ਚੱਲੀ ਜਾਂਦੀ ਹੈ ਪਰ ਲੋਕ ਨਿਯਮਾਂ ਨੂੰ ਛੱਡ ਕੇ ਤੇਜ਼ ਰਫਤਾਰ ਨਾਲ ਗੱਡੀਆ ਚਲਾਂਉਦੇ ਹਨ। ਅਜਿਹੀ ਹੀ ਇਕ ਖਬਰ ਚਾਇਨਾ ਤੋਂ ਆਈ ਹੈ, ਜਿੱਥੇ ਇਕ ਤੇਜ਼ ਰਫਤਾਰ ਕਾਰ ਅਨਿਯੰਤਰਿਤ ਹੋ ਗਈ ਅਤੇ ਹਵਾ 'ਚ ਉੱਡ ਕੇ ਦੋ ਦਰੱਖਤਾਂ ਨਾਲ ਜਾ ਵੱਜੀ। ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਹਾਈਵੇ ਤੋਂ ਉੱਡਦੀ ਹੋਈ ਜੰਗਲ 'ਚ ਜਾ ਵੜੀ ਅਤੇ ਦੋ ਦਰੱਖਤਾਂ ਵਿਚਕਾਰ ਫਸ ਗਈ।
ਚੀਨ ਦੇ ਹਿਲੀਗੁਜਿੰਗ ਸੂਬੇ ਦੇ ਸੀਹੁਆ ਸ਼ਹਿਰ 'ਚ ਇਹ ਘਟਨਾ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਚਾਲਕ ਬਹੁਤ ਤੇਜ਼ ਸਪੀਡ ਨਾਲ ਕਾਰ ਚਲਾ ਰਿਹਾ ਸੀ। ਤੇਜ਼ ਸਪੀਡ ਨਾਲ  ਕਾਰ ਕੰਟਰੋਲ ਤੋਂ ਬਾਹਰ ਹੋ ਗਈ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਅਧਿਕਾਰੀਆਂ ਨੇ ਘਟਨਾ ਸਥਾਨ ਨੂੰ ਦੇਖ ਕੇ ਜਾਣਕਾਰੀ ਦਿੱਤੀ। ਉਨ੍ਹਾਂ ਅਨੁਸਾਰ ਕਾਰ ਦੇ ਕਈ ਹਿੱਸੇ ਹੋ ਕੇ ਜ਼ਮੀਨ 'ਤੇ ਡਿੱਗੇ ਪਏ ਹਨ। ਕਾਰ ਦੋ ਦਰੱਖਤਾਂ ਦੇ ਵਿਚਕਾਰ ਫਸੀ ਹੋਈ ਸੀ। ਬਾਅਦ 'ਚ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਜ਼ਮੀਨ 'ਤੇ ਉਤਾਰਿਆ ਗਿਆ। ਕਾਰ 'ਚ ਸਵਾਰ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਸਿਰਫ ਥੋੜ੍ਹੀਆਂ ਜਿਹੀਆਂ ਸੱਟਾਂ ਹੀ ਲੱਗੀਆਂ ਹਨ।


Related News