ਗੁਰੁਤਾਕਰਸ਼ਣ ਦੀ ਖੋਜ ਕੱਢਣ ਵਾਲੇ ਨਿਊਟਨ ਦੇ ਘਰ ਦੀ ਕੰਧ 'ਤੇ ਮਿਲੀ ਖਾਸ ਪੇਂਟਿੰਗ

12/11/2017 3:29:12 PM

ਇੰਗਲੈਂਡ— ਗੁਰੁਤਾਕਰਸ਼ਣ ਵਰਗੀ ਜ਼ਰੂਰੀ ਵਿਗਿਆਨਕ ਖੋਜ ਕਰਨ ਵਾਲੇ ਆਇਜਿਕ ਨਿਊਟਨ ਦੀ ਅਨੋਖੀ ਪੇਂਟਿੰਗ ਦੀ ਖੋਜ ਕੀਤੀ ਗਈ ਹੈ। ਵਿਗਿਆਨੀਆਂ ਦੇ ਨਿਊਟਨ ਦੇ ਘਰ ਦੀ ਇਕ ਕੰਧ 'ਤੇ ਬਣੀ ਪੇਂਟਿੰਗ ਲੱਭੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਨਿਊਟਨ ਨੇ ਬਣਾਈ ਸੀ। ਯੂ.ਕੇ ਦੀ ਟ੍ਰੇਂਟ ਯੂਨੀਵਰਸਿਟੀ ਦੇ ਇਕ ਰਿਸਰਚਰ ਕਰਿਸ ਪਿਕਅਪ ਨੇ ਦੱਸਿਆ ਕਿ ਇਹ ਇਕ ਪੌਣ ਚੱਕੀ ਦੀ ਪੇਂਟਿੰਗ ਲੱਗਦੀ ਹੈ। ਆਰ. ਟੀ. ਆਈ. ਨਾਂ ਦੀ ਆਧੁਨਿਕ ਤਕਨੀਕ ਦੀ ਮਦਦ ਨਾਲ ਪੂਰੇ ਸਕੈੱਚ ਦੀ ਜਾਂਚ ਕਰਨ ਮਗਰੋਂ ਪਤਾ ਲੱਗਾ ਕਿ ਇਹ ਆਇਜਿਕ ਨਿਊਟਨ ਨੇ ਤਕਰੀਬਨ 350 ਸਾਲ ਪਹਿਲਾਂ ਆਪਣੇ ਬਚਪਨ 'ਚ ਬਣਾਇਆ ਹੋਵੇਗਾ।

PunjabKesari
ਤੁਹਾਨੂੰ ਦੱਸ ਦਈਏ ਕਿ ਲਿੰਕਨਸ਼ਾਇਰ 'ਚ ਨਿਊਟਨ ਦਾ ਬਚਪਨ ਬੀਤਿਆ ਸੀ। ਇੱਥੇ ਉਨ੍ਹਾਂ ਨੇ ਪਹਿਲੀ ਵਾਰੀ ਲਾਈਟ ਅਤੇ ਪ੍ਰਿਜ਼ਮ ਦਾ ਮਹੱਤਵਪੂਰਣ ਤੱਥ ਪੇਸ਼ ਕੀਤਾ ਸੀ। ਵਿਗਿਆਨੀਆਂ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਮਹਾਨ ਵਿਗਿਆਨੀਆਂ 'ਚ ਸ਼ੁਮਾਰ ਨਿਊਟਨ ਦੀ ਇਹ ਪੇਂਟਿੰਗ ਇਸ ਗੱਲ ਨੂੰ ਲੈ ਕੇ ਖਾਸ ਜਾਣਕਾਰੀ ਦੇ ਸਕਦੀ ਹੈ ਕਿ ਉਹ ਆਪਣੇ ਬਚਪਨ 'ਚ ਕੀ ਲਿਖਦੇ-ਪੜ੍ਹਦੇ ਸਨ ਕਿਉਂਕਿ ਉਹ ਆਪਣੇ ਵਧੇਰੇ ਨੋਟਸ  ਕੰਧਾਂ 'ਤੇ ਹੀ ਬਣਾਉਂਦੇ ਸਨ। ਇਸ ਦੇ ਨਾਲ ਹੀ ਅਜਿਹੀਆਂ ਚਿੱਤਰਕਾਰੀਆਂ ਉਸ ਦੇ ਜੀਵਨ ਨੂੰ ਲੈ ਕੇ ਕਈ ਹੋਰ ਵੱਖਰੇ ਤੱਥਾਂ ਨੂੰ ਸਾਹਮਣੇ ਲਿਆ ਸਕਦੀਆਂ ਹਨ। 
ਤੁਹਾਨੂੰ ਦੱਸ ਦਈਏ ਕਿ ਉਸ ਨੂੰ ਪੇਂਟਿੰਗਜ਼ ਬਣਾਉਣ ਦਾ ਬਹੁਤ ਸ਼ੌਕ ਸੀ। ਇਸ ਤੋਂ ਪਹਿਲਾਂ ਵੀ 1920 ਅਤੇ 1930 ਦੇ ਦਹਾਕੇ 'ਚ ਨਿਊਟਨ ਦੀਆਂ ਕਈ ਪੇਂਟਿੰਗਜ਼ ਮਿਲੀਆਂ ਸਨ।


Related News