ਹੜ੍ਹ ਪੀੜਤਾਂ ਦੀ ਮਦਦ ਲਈ ਇਸ ਬੱਚੇ ਨੇ ਦਿਖਾਈ ਬਹਾਦਰੀ, ਸੋਸ਼ਲ ਮੀਡੀਆ ''ਤੇ ਬਣਿਆ ਹੀਰੋ

08/16/2017 5:59:37 PM

ਬੀਜਿੰਗ— ਮੁਸੀਬਤ ਸਮੇਂ ਜੇਕਰ ਇਨਸਾਨ, ਇਨਸਾਨ ਦੇ ਕੰਮ ਆਵੇ ਤਾਂ ਇਸ ਤੋਂ ਵੱਡਾ ਪੁੰਨ ਦਾ ਕੰਮ ਹੋਰ ਕੀ ਹੋ ਸਕਦਾ ਹੈ। ਕੁਝ ਅਜਿਹਾ ਹੀ ਹੈ, ਇਹ 12 ਸਾਲ ਦਾ ਲੜਕਾ, ਜੋ ਕਿ ਚੀਨ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਹੈ। ਰਾਹਤ ਕੰਮਾਂ ਦੌਰਾਨ ਇਸ ਲੜਕੇ ਨੇ ਜੋ ਕੰਮ ਕੀਤਾ ਹੈ, ਉਹ ਸਿਫਤ ਕਰਨ ਯੋਗ ਹੈ। ਇਸ ਬੱਚੇ ਦਾ ਇਹ ਕੰਮ ਅਣਡਿੱਠਾ ਨਹੀਂ ਹੋਇਆ ਅਤੇ ਹੁਣ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਲੜਕੇ ਦਾ ਨਾਂ ਹੂ ਝੀਬੋ ਹੈ। ਹੜ੍ਹ ਪੀੜਤਾਂ ਦੀ ਮਦਦ ਲਈ ਕੰਮ ਕਰਦੇ ਹੋਏ ਥਕਾਣ ਕਾਰਨ ਜਦੋਂ ਉਹ ਬੇਫਿਕਰ ਹੋ ਕੇ ਸੌਂ ਰਿਹਾ ਸੀ, ਤਾਂ ਉਸ ਦੀ ਤਸਵੀਰ ਨੂੰ ਕਿਸੇ ਨੇ ਖਿੱਚ ਲਿਆ ਸੀ। ਯੂਲਿਨ ਸ਼ਹਿਰ 'ਚ ਰਾਹਤ ਕੰਮਾਂ ਦੌਰਾਨ ਉਹ ਬਿਨਾਂ ਕਿਸੇ ਸਵਾਰਥ ਦੇ ਸੇਵਾ ਕਰ ਰਿਹਾ ਸੀ। 
ਦੱਸਣਯੋਗ ਹੈ ਕਿ ਇਕ ਹਫਤੇ ਪਹਿਲਾਂ ਸ਼ਾਨਕਸੀ ਸੂਬਾ ਹੜ੍ਹ ਕਾਰਨ ਬਰਬਾਦ ਹੋ ਗਿਆ ਸੀ, ਜਿਸ ਵਿਚ ਤਕਰੀਬਨ ਲੱਖ ਲੋਕ ਬੇਘਰ ਹੋ ਗਏ। ਇਸ ਲੜਕੇ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਨਾ ਸਿਰਫ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਕੁਰਬਾਨ ਕਰ ਦਿੱਤੀਆਂ, ਸਗੋਂ ਕਿ ਉਨ੍ਹਾਂ ਦੀ ਮਦਦ ਲਈ ਕੰਮ ਵੀ ਕੀਤਾ ਹੈ। ਹੂ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਹੜ੍ਹ ਪੀੜਤਾਂ ਦੀ ਮਦਦ ਲਈ ਜ਼ਰੂਰੀ ਸਮਾਨਾਂ ਨੂੰ ਉਥੇ ਪਹੁੰਚਾਉਣ 'ਚ ਮਦਦ ਕਰ ਰਿਹਾ ਸੀ। ਇਸ ਲਈ ਉਹ ਰੋਜ਼ਾਨਾ 10 ਘੰਟੇ ਸਖਤ ਮਿਹਨਤ ਕਰ ਰਿਹਾ ਸੀ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਉਸ ਨੂੰ ਚੀਨ ਦਾ ਹੀਰੋ ਦੱਸਿਆ ਹੈ।


Related News