ਇੱਥੇ ਖਤਰਨਾਕ ਟਰੈਕ 'ਤੇ ਚੱਲਦੀਆਂ ਹਨ ਰੇਲਗੱਡੀਆਂ, ਦੇਖੋ ਤਸਵੀਰਾਂ

06/27/2017 2:34:24 PM

ਸ਼ਿਕਾਗੋ— ਜਾਪਾਨ ਅਤੇ ਅਮਰੀਕਾ ਅਜਿਹੇ ਦੇਸ਼ ਹਨ ਜਿੱਥੇ ਸਾਲ 1940 ਤੋਂ ਸਾਲ 1950 'ਚ ਮੈਟਰੋ ਰੇਲਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ। ਇੱਥੇ ਜਗ੍ਹਾ ਦੀ ਕਮੀ ਕਾਰਨ ਕਈ ਮੈਟਰੋ ਰੂਟਸ ਪ੍ਰਭਾਵਿਤ ਹੁੰਦੇ ਹਨ। ਇਸ ਸਮੱਸਿਆ ਦੇ ਹੱਲ ਲਈ ਬਹੁਤ ਮੁਸ਼ਕਲ ਨਾਲ ਜਗ੍ਹਾ ਕੱਢ ਕੇ ਰਸਤੇ ਤਿਆਰ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਸ਼ਿਕਾਗੋ ਮੈਟਰੋ ਦਾ ਨੈੱਟਵਰਕ ਸਭ ਤੋਂ ਜਟਿਲ ਅਤੇ ਮੁਸ਼ਕਲ ਮੰਨਿਆ ਜਾਂਦਾ ਹੈ।
ਪੁੱਲ ਅਤੇ ਘਰਾਂ 'ਚੋਂ ਲੰਘਦੀ ਹੈ ਰੇਲਗੱਡੀ
ਇੱਥੇ ਇਸ ਨੂੰ ਸ਼ਿਕਾਗੋ 'ਐੱਲ' ਕਿਹਾ ਜਾਂਦਾ ਹੈ, ਜਿਸ ਦਾ ਸੰਚਾਲਨ ਸ਼ਿਕਾਗੋ ਟ੍ਰਾਂਜਿਟ ਸਿਸਟਮ ਕਰਦਾ ਹੈ। 300 ਕਿਲੋਮੀਟਰ ਤੋਂ ਜ਼ਿਆਦਾ ਲੰਬੇ ਨੈੱਟਵਰਕ 'ਚ 145 ਸਟੇਸ਼ਨ ਅਤੇ 8 ਲਾਇਨਾਂ ਹਨ। ਇਨ੍ਹਾਂ 'ਚ ਉਪ ਨਗਰ ਵੀ ਕਵਰ ਹੁੰਦੇ ਹਨ। ਇਸ ਨੂੰ ਟਰੈਕ ਦੀ 'ਖਾਸੀਅਤ' ਕਿਹਾ ਜਾ ਸਕਦਾ ਹੈ ਕਿ ਇੱਥੇ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਥੱਲੇ ਕਾਰਾਂ ਦਾ ਟ੍ਰੈਫਿਕ ਲੰਘਦਾ ਹੈ ਅਤੇ ਕੁਝ ਹੀ ਫੁੱਟ ਦੀ ਉੱਚਾਈ ਤੋਂ ਮੈਟਰੋ ਲੰਘਦੀ ਹੈ। ਇੱਥੇ ਮੈਟਰੋ ਦੇ ਕੁਝ ਮੋੜ ਇੰਨੀ ਘੱਟ ਜਗ੍ਹਾ 'ਚ ਬਣੇ ਹਨ ਕਿ ਇੱਥੇ ਰੇਲਗੱਡੀ ਦੀ ਗਤੀ ਘੱਟ ਕਰਨੀ ਪੈਂਦੀ ਹੈ ਕਿਉਂਕਿ ਜਗ੍ਹਾ ਘੱਟ ਹੋਣ ਕਾਰਨ ਉਨ੍ਹਾਂ ਨੂੰ ਸਹੀ ਕਰਵ ਨਹੀਂ ਦਿੱਤਾ ਜਾ ਸਕਿਆ ਸੀ। ਇਸ ਦੇ ਬਾਵਜੂਦ ਵੀ ਸ਼ਿਕਾਗੋ 'ਐੱਲ' ਦੇ ਸੰਚਾਲਨ ਦਾ ਰਿਕਾਰਡ ਚੰਗਾ ਹੈ।
ਸਵੇਰ ਤੋਂ ਰਾਤ ਤੱਕ ਪਟਰੀਆਂ 'ਤੇ ਦੌੜਦੀ ਹੈ ਰੇਲਗੱਡੀ
ਅਮਰੀਕਾ ਦਾ ਦੂਜਾ ਵੱਡਾ ਟ੍ਰਾਂਜਿਟ ਸਿਸਟਮ ਇਹੀ ਹੈ ਕਿ ਸੱਤ ਲੱਖ ਲੋਕ ਹਰ ਦਿਨ ਇੱਥੇ ਸਫਰ ਕਰਦੇ ਹਨ। ਇਸ ਨੈੱਟਵਰਕ 'ਤੇ 1356 ਰੇਲਗੱਡੀਆਂ ਹਰ ਦਿਨ ਚੱਲਦੀਆਂ ਹਨ, ਜੋ ਸਾਰੇ ਸਟੇਸ਼ਨਾਂ ਤੋਂ ਹੋ ਕੇ 2,250 ਚੱਕਰ ਲਗਾਉਂਦੀਆਂ ਹਨ। ਸੰਚਾਲਨ ਕੰਪਨੀ ਸ਼ਿਕਾਗੋ ਟ੍ਰਾਂਜਿਟ ਕੰਪਨੀ ਖਾਸ ਅਥਾਰਟੀ ਦੀ ਤਰ੍ਹਾਂ ਹੈ, ਜੋ ਸੇਵਾ 'ਚ ਸੁਧਾਰ ਜਾਂ ਬਦਲਾਅ ਸੰਬੰਧੀ ਫੈਸਲੇ ਖੁਦ ਲੈ ਸਕਦੀ ਹੈ।


Related News