325 ਕਰੋੜ ਦੀ ਲਾਗਤ ਨਾਲ ਯੇਰੂਸ਼ਲਮ ਵਿਚ ਬਣ ਰਿਹੈ ਹਾਈਟੈੱਕ ਕਬਰਿਸਤਾਨ

11/18/2017 4:56:18 PM

ਯੇਰੂਸ਼ਲਮ (ਏਜੰਸੀ)- ਯੇਰੂਸ਼ਲਮ ਵਿਚ ਕਬਰ ਬਣਾਉਣ ਲਈ ਥਾਂ ਦੀ ਕਮੀ ਪੈ ਗਈ ਹੈ। ਇਸ ਲਈ ਇਜ਼ਰਾਇਲ ਸਰਕਾਰ ਸ਼ਹਿਰ ਵਿਚ ਇਕ ਅਤਿਆਧੁਨਿਕ ਅੰਡਰਗ੍ਰਾਉਂਡ ਕਬਿਰਸਤਾਨ ਬਣਵਾ ਰਹੀ ਹੈ। ਇਹ ਦੁਨੀਆ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਸਭ ਤੋਂ ਵੱਡੀ ਅੰਡਰਗ੍ਰਾਉਂਡ ਕਬਰ ਹੈ। ਇਸ ਦੀ ਡੂੰਘਾਈ ਤਕਰੀਬਨ 15 ਮੰਜ਼ਿਲ ਉੱਚੀ ਇਮਾਰਤ ਜਿੰਨੀ ਹੈ। ਲੰਬਾਈ ਤਕਰੀਬਨ 1.5 ਕਿ.ਮੀ ਹੈ। ਇਸ ਦੇ ਲਈ ਅਜੇ ਸੁਰੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਅੰਡਰਗ੍ਰਾਉਂਡ ਕਬਰਿਸਤਾਨ ਅਗਲੇ ਸਾਲ ਪੂਰੀ ਤਰ੍ਹਾਂ ਬਣ ਕਿ ਤਿਆਰ ਹੋ ਜਾਵੇਗਾ।
ਇਸ ਕਬਰਿਸਤਾਨ ਵਿਚ ਅਜੇ 22 ਹਜ਼ਾਰ ਕਬਰਾਂ ਬਣਾਈਆਂ ਜਾ ਰਹੀਆਂ ਹਨ। ਕਬਰਿਸਤਾਨ ਅੰਦਰ ਆਉਣ-ਜਾਣ ਲਈ ਤਿੰਨ ਲਿਫਟ ਲਗਾਈਆਂ ਜਾ ਰਹੀਆਂ ਹਨ। 5 ਐਂਟਰੀ ਗੇਟ ਹੋਣਗੇ। ਦੋ ਸਾਲ ਚਲਣ ਵਾਲੇ ਇਸ ਪ੍ਰਾਜੈਕਟ ਉੱਤੇ 325 ਕਰੋੜ ਰੁਪਏ ਖਰਚ ਹੋਣਗੇ। ਇਸ ਅੰਡਰਗ੍ਰਾਉਂਡ ਕਬਰਿਸਤਾਨ ਦੇ ਬਣ ਜਾਣ ਤੋਂ ਬਾਅਦ ਯੇਰੂਸ਼ਲਮ ਵਿਚ 25 ਸਾਲ ਤਕ ਮ੍ਰਿਤਕਾਂ ਨੂੰ ਦਫਨਾਉਣ ਦੀ ਵਿਵਸਥਾ ਹੋ ਜਾਵੇਗੀ। ਇਸ ਦਾ ਨਿਰਮਾਣ ਦੇਸ਼ ਦੇ ਸਭ ਤੋਂ ਵੱਡੇ ਕਬਰਿਸਤਾਨ ਹਾਮੈਨਚੌਟ ਨੇੜੇ ਹੋ ਰਿਹਾ ਹੈ। ਹਾਮੈਨਚੌਟ ਵਿਚ 1.5 ਲੱਖ ਕਬਰਾਂ ਹਨ। ਸ਼ਹਿਰ ਵਿਚ ਹਰ ਸਾਲ 4400 ਨਵੀਆਂ ਕਬਰਾਂ ਦੀ ਲੋੜ ਹੁੰਦੀ ਹੈ।

 


Related News