ਕੈਨੇਡਾ 'ਚ ਪੰਜਾਬਣ 'ਤੇ ਲੱਗੇ ਇਹ ਦੋਸ਼, ਹੋਇਆ ਲੱਖਾਂ ਦਾ ਜੁਰਮਾਨਾ

12/10/2017 8:54:56 AM

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਰੈਵੇਨਿਊ ਏਜੰਸੀ ( ਸੀ.ਆਰ.ਏ.) ਨੇ ਜਾਣਕਾਰੀ ਦਿੱਤੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ 'ਚ ਰਹਿਣ ਵਾਲੀ ਪੰਜਾਬਣ ਔਰਤ ਹਰਪ੍ਰੀਤ ਕੌਰ ਸਿੱਧੂ ਸੂਬਾ ਅਦਾਲਤ 'ਚ ਟੈਕਸ ਚੋਰੀ ਕਰਨ ਦੀ ਦੋਸ਼ੀ ਕਰਾਰ ਹੋਈ ਹੈ। ਇਸ ਦੋਸ਼ ਤਹਿਤ ਉਸ ਨੂੰ 42,950 ਕੈਨੇਡੀਅਨ ਡਾਲਰਾਂ ਭਾਵ ਲਗਭਗ 21 ਲੱਖ 55 ਹਜ਼ਾਰ ਦਾ ਜੁਰਮਾਨਾ ਲੱਗਾ ਹੈ। ਉਸ ਨੂੰ 20 ਘੰਟਿਆਂ ਦੀ ਕਮਿਊਨਿਟੀ ਸੇਵਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ 12 ਮਹੀਨਿਆਂ ਦਾ ਪ੍ਰੋਬੇਸ਼ਨ ਆਰਡਰ ਵੀ ਸੁਣਾਇਆ ਗਿਆ ਹੈ। 8 ਦਸੰਬਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ 'ਚ ਇਹ ਫੈਸਲਾ ਸੁਣਾਇਆ ਗਿਆ। 
ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਕੈਨੇਡਾ 'ਚ ਇਕ ਰੀਅਲ ਅਸਟੇਟ ਡਿਵੈਲਪਮਐਂਟ ਕੰਪਨੀ ਦੀ ਡਾਇਰੈਕਟਰ ਸੀ। ਟੈਕਸ ਤੋਂ ਬਚਣ ਲਈ ਹਰਪ੍ਰੀਤ ਨੇ ਹੇਰਾ-ਫੇਰੀ ਕੀਤੀ, ਜਿਸ ਬਾਰੇ ਜਾਂਚ 'ਚ ਖੁਲ੍ਹਾਸਾ ਹੋਇਆ।


Related News