''ਸੱਜਣ'' ਨੇ ਸਾਂਝੀਆਂ ਕੀਤੀਆਂ ਪੰਜਾਬ ਦੌਰੇ ਦੀਆਂ ਨਾ ਭੁੱਲਣ ਵਾਲੀਆਂ ਤਸਵੀਰਾਂ

04/21/2017 12:57:35 PM

ਜਲੰਧਰ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਪਣੇ ਦੌਰੇ ਦੌਰਾਨ ਪੂਰਾ ਪੰਜਾਬ ਜਿੱਤ ਲਿਆ। ਆਪਣੇ ਪੰਜਾਬ ਦੌਰੇ ''ਤੇ ਕੱਲ੍ਹ ਉਨ੍ਹਾਂ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਉਹ ਜਲੰਧਰ ਦੇ ਯੂਨੀਕ ਹੋਮ ਵਿਖੇ ਗਏ ਅਤੇ ਫਿਰ ਹੁਸ਼ਿਆਰਪੁਰ ਵਿਖੇ ਸਥਿਤ ਆਪਣੇ ਜੱਦੀ ਪਿੰਡ ਬੰਬੇਲੀ ਵਿਖੇ ਗਏ। ਉਨ੍ਹਾਂ ਦਾ ਇਹ ਦੌਰਾ ਬੇਹੱਦ ਸ਼ਾਨਦਾਰ ਰਿਹਾ ਅਤੇ ਕੱਲ੍ਹ ਦਾ ਦਿਨ ਪੰਜਾਬ ਵਾਸੀਆਂ ਦੇ ਦਿਲਾਂ ਵਿਚ ਵੱਸ ਗਿਆ। ਸੱਜਣ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ''ਤੇ ਇਸ ਦੌਰੇ ਦੀਆਂ ਕਦੇ ਨਾ ਭੁੱਲਣ ਵਾਲੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। 
ਸੱਜਣ ਨੇ ਖਾਸ ਤੌਰ ''ਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਇਸ ਦੌਰੇ ਦੌਰਾਨ ਚੈਰਿਟੀ ਸੰਸਥਾਵਾਂ ''ਤੇ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਚੈਰਿਟੀ ਇਕ ਅਜਿਹੀ ਚੀਜ਼ ਹੈ ਜੋ ਇਸ ਦੁਨੀਆ ਨੂੰ ਹੋਰ ਬਿਹਤਰ ਅਤੇ ਰਹਿਣ ਲਾਇਕ ਬਣਾ ਸਕਦੀ ਹੈ। ਸ੍ਰੀ ਦਰਬਾਰ ਸਾਹਿਬ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਥੇ ਹਰ ਰੋਜ਼ ਤਕਰੀਬਨ ਇਕ ਲੱਖ ਲੋਕ ਆਉਂਦੇ ਹਨ ਅਤੇ ਗੁਰੂ ਕੀ ਰਸੋਈ ਤੋਂ ਭੋਜਨ ਖਾਂਦੇ ਹਨ। ਇੰਨਾਂ ਹੀ ਨਹੀਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਲੰਧਰ ਦੇ ਯੂਨੀਕ ਹੋਮ ਅਤੇ ਅੰਮ੍ਰਿਤਸਰ ਦੇ ਮਾਨਾਵਾਲਾ ਵਿਖੇ ਸਥਿਤ ਪਿੰਗਲਵਾੜੇ ਦਾ ਦੌਰਾ ਕੀਤਾ ਅਤੇ ਦੋਹਾਂ ਹੀ ਸੰਸਥਾਵਾਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਮਮਤਾ ਫਾਊਂਡੇਸ਼ਨ ਸਪੋਰਟ ਕਰਦੀ ਹੈ।

Kulvinder Mahi

News Editor

Related News