ਸੱਜਣ ਨੇ ਦਿਲਜੀਤ ਦੁਸਾਂਝ ਨੂੰ ਦਿੱਤਾ ਇਹ ਖਾਸ ਤੋਹਫਾ (ਦੇਖੋ ਤਸਵੀਰਾਂ)

04/23/2017 1:16:43 PM

ਮੁੰਬਈ— ਭਾਰਤ ਦੌਰੇ ''ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਪੰਜਾਬ ਦੇ ਸੁਪਰ ਸਟਾਰ ਦਿਲਜੀਤ ਦੁਸਾਂਝ ਨਾਲ ਮੁਲਾਕਾਤ ਕੀਤੀ। ਸੱਜਣ ਦਿਲਜੀਤ ਦੇ ਸ਼ੋਅ ''ਰਾਈਜ਼ਿੰਗ ਸਟਾਰ'' ਦੇ ਸੈੱਟ ''ਤੇ ਨਜ਼ਰ ਆਏ। ਉਨ੍ਹਾਂ ਨੇ ਦਿਲਜੀਤ ਨਾਲ ਮੁਲਾਕਾਤ ਕਰਕੇ ਉਸ ਦੇ ਕੰਮ ਦੀ ਬੇਹੱਦ ਤਾਰੀਫ ਕੀਤੀ ਅਤੇ ਉਸ ਨੂੰ ਇਕ ਖਾਸ ਤੋਹਫਾ ਦਿੱਤਾ। ਇਹ ਤੋਹਫਾ ਸੀ ਸੱਜਣ ਦਾ ''ਕੋਇਨ ਆਫ ਆਨਰ''। ਦਿਲਜੀਤ ਨੇ ਇਸ ''ਕੋਇਨ ਆਫ ਆਨਰ'' ਦੀਆਂ ਤਸਵੀਰਾਂ ਆਪਣੇ ਫੇਸਬੁੱਕ ਪੇਜ ''ਤੇ ਸਾਂਝੀਆਂ ਕੀਤੀਆਂ ਹਨ। 
ਇਹ ਮੁਲਾਕਾਤ ਜਿੱਥੇ ਦਿਲਜੀਤ ਲਈ ਬੇਹੱਦ ਖਾਸ ਰਹੀ, ਉੱਥੇ ਸੱਜਣ ਨੇ ਵੀ ਦਿਲ ਖੋਲ੍ਹ ਕੇ ਦਿਲਜੀਤ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਦਿਲਜੀਤ ਆਉਣ ਵਾਲੀ ਪੀੜ੍ਹੀ ਨੂੰ ਸੇਧ ਦੇਣ ਦਾ ਕੰਮ ਕਰ ਰਿਹਾ ਹੈ। ਸੱਜਣ ਨੇ ਦਿਲਜੀਤ ਦੀ ਨਵੀਂ ਆ ਰਹੀ ਫਿਲਮ ''ਸੁਪਰ ਸਿੰਘ'' ਦਾ ਪੋਸਟਰ ਵੀ ਸਾਈਨ ਕੀਤਾ। ਉਨ੍ਹਾਂ ਦਿਲਜੀਤ ਨੂੰ ਕਿਹਾ ਕਿ ਆਪਣੇ ਕੰਮ ਲਈ ਸਨਮਾਨ ਮਿਲਣਾ ਚੰਗਾ ਹੈ ਪਰ ਇਸ ਤੋਂ ਜ਼ਿਆਦਾ ਜ਼ਰੂਰੀ ਇਹ ਹੁੰਦਾ ਹੈ ਕਿ ਤੁਸੀਂ ਸਮਾਜ ਨੂੰ ਵਾਪਸ ਕੀ ਦੇ ਰਹੇ ਹੋ?

Kulvinder Mahi

News Editor

Related News