26 ਲੱਖ ਦੀ ਨੌਕਰੀ ਛੱਡ ਕੇ ਵਿਅਕਤੀ ਨੇ ਸ਼ੁਰੂ ਕੀਤਾ ਇਹ ਕੰਮ

01/17/2018 4:02:55 PM

ਸੈਂਟ ਹੈਲੀਅਰ (ਬਿਊਰੋ)— ਜ਼ਿਆਦਾਤਰ ਇਨਸਾਨ ਜ਼ਿੰਦਗੀ ਵਿਚ ਉਹੀ ਕੰਮ ਕਰਨੇ ਪਸੰਦ ਕਰਦੇ ਹਨ, ਜੋ ਉਨ੍ਹਾਂ ਨੂੰ ਖੁਸ਼ੀ ਦਿੰਦੇ ਹਨ। ਜ਼ਿੰਦਗੀ ਵਿਚ ਖੁਸ਼ ਰਹਿਣ ਲਈ ਜਰਸੀ ਵਿਚ ਰਹਿਣ ਵਾਲੇ 39 ਸਾਲਾ ਬੁਰਲੀ ਜੌਨ ਸ਼ੌਰਟ ਨੇ ਵੀ ਅਜਿਹੀ ਹੀ ਨੌਕਰੀ ਚੁਣੀ। ਇਸ ਨੌਕਰੀ ਕਾਰਨ ਜੌਨ ਅੱਜ-ਕੱਲ੍ਹ ਚਰਚਾ ਵਿਚ ਹਨ। ਅਸਲ ਵਿਚ ਜੌਨ ਜਰਸੀ ਦੇ ਪਹਿਲੇ ਅਜਿਹੇ ਵਿਅਕਤੀ ਬਣ ਗਏ ਹਨ, ਜਿਨ੍ਹਾਂ ਦੀ ਨੌਕਰੀ ਲੜਕੀਆਂ ਦੇ ਨਹੂੰ ਪਾਲਸ਼ ਲਗਾਉਣਾ ਹੈ। ਜੌਨ ਨੇ ਇਹ ਕੰਮ ਕਰਨ ਲਈ ਆਪਣੀ 25 ਲੱਖ ਰੁਪਏ ਦੀ ਸਾਲਾਨਾ ਨੌਕਰੀ ਛੱਡ ਦਿੱਤੀ। ਜੌਨ ਹੁਣ 'ਨੇਲ ਟੈਕਨੀਸ਼ੀਅਨ' ਦਾ ਕੰਮ ਕਰਦੇ ਹਨ ਅਤੇ ਲੜਕੀਆਂ ਦੇ ਹੱਥਾਂ ਨੂੰ ਹੋਰ ਖੂਬਸੂਰਤ ਬਣਾਉਣ ਦਾ ਕੰਮ ਕਰਦੇ ਹਨ। 
ਇਸ ਲਈ ਚੁਣਿਆ ਇਹ ਕੰਮ

PunjabKesari
ਹਾਲ ਹੀ ਵਿਚ ਸਾਹਮਣੇ ਆਏ ਇਕ ਦਸਤਾਵੇਜ਼ ਵਿਚ ਜੌਨ ਨੇ ਆਪਣੀ ਇਸ ਅਨੋਖੀ ਜੌਬ ਬਾਰੇ ਸਾਰਿਆਂ ਨੂੰ ਦੱਸਿਆ। ਜੌਨ ਨੇ ਦੱਸਿਆ ਕਿ ਇਸ ਕੰਮ ਤੋਂ ਪਹਿਲਾਂ ਉਹ ਇਕ ਪ੍ਰਸਿੱੱਧ ਕੰਪਨੀ ਵਿਚ ਸਪ੍ਰੇ ਪੇਂਟਰ ਦਾ ਕੰਮ ਕਰਦੇ ਸਨ। ਉਸ ਦੀ ਮੰਗੇਤਰ ਇਕ ਬਿਊਟੀ ਪਾਰਲਰ ਚਲਾਉਂਦੀ ਸੀ। ਜੌਨ ਨੇ ਕਿਹਾ,''ਮੈਂ ਸੋਚਿਆ ਕਿ ਜੇ ਮੇਰੀ ਮੰਗੇਤਰ ਨੂੰ ਬਿਊਟੀ ਪਾਰਲਰ ਦੇ ਕੰਮ ਵਿਚ ਐਨਾ ਮਜ਼ਾ ਆਉਂਦਾ ਹੈ ਤਾਂ ਕਿਉਂ ਨਾ ਮੈਂ ਕਾਰ ਪੇਂਟ ਦਾ ਕੰਮ ਛੱਡ ਕੇ ਉਸ ਦਾ ਹੱਥ ਵੰਡਾਵਾਂ।'' ਜੌਨ ਨੇ ਅੱਗੇ ਕਿਹਾ,'' ਉਦੋਂ ਮੈਂ ਸੋਚਿਆ ਕਿ ਮੈਂ ਇਕ 'ਨੇਲ ਟੈਕਨੀਸ਼ੀਅਨ' ਬਣਾਂਗਾ। ਮਜ਼ੇ ਦੀ ਗੱਲ ਇਹ ਸੀ ਕਿ ਇਹ ਕੰਮ ਮੇਰੀ ਪਿਛਲੀ ਜੌਬ ਨਾਲ ਮਿਲਦਾ-ਜੁਲਦਾ ਸੀ। ਇਸ ਲਈ ਮੈਨੂੰ ਇਹ ਕੰਮ ਕਰਨ ਵਿਚ ਮਜ਼ਾ ਆਉਣ ਲੱਗਾ।''
ਪਤੀ-ਪਤਨੀ ਦੋਵੇਂ ਹਨ ਖੁਸ਼ 

PunjabKesari
ਜੌਨ ਨੇ ਦੱਸਿਆ ਕਿ ਉਹ ਆਪਣੀ ਪਹਿਲੀ ਜੌਬ ਤੋਂ 30,000 ਪੌਂਡ (ਕਰੀਬ 25 ਲੱਖ ਰੁਪਏ) ਸਾਲਾਨਾ ਕਮਾ ਲੈਂਦੇ ਸਨ ਪਰ ਉਨ੍ਹਾਂ ਨੂੰ ਜ਼ਿਆਦਾ ਖੁਸ਼ੀ ਨਹੀਂ ਮਿਲਦੀ ਸੀ। ਸਾਲ 2014 ਵਿਚ ਜੌਨ ਨੇ ਕਾਰ ਪੇਂਟ ਦਾ ਕੰਮ ਛੱਡ ਕੇ ਨਹੂੰ ਪਾਲਸ਼ ਲਗਾਉਣ ਦਾ ਕੰਮ ਸ਼ੁਰੂ ਕੀਤਾ। ਭਾਵੇਂ ਇਸ ਕੰਮ ਵਿਚ ਉਹ ਘੱਟ ਪੈਸੇ ਕਮਾਉਂਦੇ ਹਨ ਪਰ ਉਨ੍ਹਾਂ ਨੂੰ ਖੁਸ਼ੀ ਜ਼ਿਆਦਾ ਮਿਲਦੀ ਹੈ। ਉੱਥੇ 11 ਸਾਲ ਤੋਂ ਬਿਊਟੀ ਪਾਰਲਰ ਚਲਾ ਰਹੀ ਜੌਨ ਦੀ ਪਤਨੀ ਦਾ ਕਹਿਣਾ ਹੈ ਕਿ ਭਾਵੇਂ ਉਹ ਕਿਸੇ ਤਰੀਕੇ ਨਾਲ ਬਿਊਟੀਸ਼ਨ ਨਹੀਂ ਲੱਗਦੇ ਪਰ ਉਨ੍ਹਾਂ ਵਿਚ ਇਹ ਕੰਮ ਕਰਨ ਦਾ ਕੁਦਰਤੀ ਗੁਣ ਹੈ। ਉਨ੍ਹਾਂ ਨੂੰ ਆਪਣੇ ਪਤੀ ਨੂੰ ਇਸ ਤਰ੍ਹਾਂ ਕੰਮ ਕਰਦੇ ਦੇਖ ਕੇ ਖੁਸ਼ੀ ਮਿਲਦੀ ਹੈ।


Related News