ਸ਼੍ਰੀਲੰਕਾ ਨੇ 99 ਸਾਲ ਲਈ ਚੀਨ ਨੂੰ ਸੌਂਪਿਆ ਹੰਬਨਟੋਟਾ ਪੋਰਟ

12/09/2017 9:09:06 PM

ਕੋਲੰਬੋ— ਸ਼੍ਰੀਲੰਕਾ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਣ ਹੰਬਨਟੋਟਾ ਬੰਦਰਗਾਹ ਨੂੰ ਸ਼ਨੀਵਾਰ ਨੂੰ ਰਸਮੀ ਤੌਰ 'ਤੇ ਚੀਨ ਨੂੰ 99 ਸਾਲ ਲਈ ਲੀਜ਼ 'ਤੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਇਨਾ ਮਰਚੈਂਟ ਪੋਰਟ ਹੋਲਡਿੰਗਸ ਕੰਪਨੀ ਵੱਲੋਂ ਪ੍ਰਬੰਧਿਤ ਦੋ ਗਰੁੱਪ ਇਸ ਬੰਦਰਗਾਹ ਤੇ ਇਸ ਦੇ ਨੇੜਲੇ ਨਿਵੇਸ਼ ਖੇਤਰ ਨੂੰ ਕੰਟਰੋਲ ਕਰਨਗੇ। ਇਨ੍ਹਾਂ ਦੋ ਗਰੁੱਪਾਂ ਦੇ ਨਾਂ ਹੰਬਨਟੋਟਾ ਇੰਟਰਨੈਸ਼ਨਲ ਪੋਰਟ ਤੇ ਹੰਬਨਟੋਟਾ ਇੰਟਰਨੈਸ਼ਨਲ ਪੋਰਟ ਸਰਵਸਿਸ ਹੈ।
ਮੌਜੂਦਾ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਨੇ ਸੰਸਦ 'ਚ ਬੰਦਰਗਾਹ ਦਾ ਮਲਕੀਅਤ ਟਰਾਂਸਫਰ ਸਮਾਰੋਹ 'ਚ ਰਿਹਾ, ''ਇਸ ਕਰਾਰ ਨਾਲ ਅਸੀਂ ਕਰਜ਼ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ। ਹੰਬਨਟੋਟਾ ਹਿੰਦਮਹਾਸਾਗਰ 'ਚ ਮਹੱਤਵਪੂਰਣ ਬੰਦਰਗਾਹ ਦੇ ਤੌਰ 'ਤੇ ਉਭਰੇਗਾ।'' ਦੱਸ ਦਈਏ ਕਿ ਸ਼੍ਰੀਲੰਕਾ ਦੇ ਤਤਕਾਲੀਨ ਰੱਖਿਆ ਮੰਤਰੀ ਰਵੀ ਕਰੀਣਨਾਇਕੇ ਨੇ ਪਿਛਲੇ ਸਾਲ ਕਿਹਾ ਸੀ ਕਿ ਸ਼੍ਰੀਲੰਕਾ 'ਤੇ ਚੀਨ ਦਾ 8 ਅਰਬ ਡਾਲਰ ਕਰਜ਼ ਹੈ ਪਰ ਇੰਝ ਬੰਦਰਗਾਹ ਨੂੰ ਲੀਜ਼ 'ਤੇ ਦੇਣ ਦੇ ਸਰਕਾਰ ਦੇ ਫੈਸਲੇ ਨੂੰ ਵਿਰੋਧੀ ਧਿਰ ਨੇ ਦੇਸ਼ ਦੀ ਸੰਪਤੀ ਨੂੰ ਵੇਚਣਾ ਕਰਾਰ ਦਿੱਤਾ ਹੈ।
ਦੱਸ ਦਈਏ ਕਿ ਹੰਬਨਟੋਟਾ 'ਚ ਚੀਨ ਦੀ ਮਦਦ ਨਾਲ ਤਿਆਰ ਹੋਏ ਇਸ ਬੰਦਰਗਾਹ 'ਤੇ ਭਾਰਤ ਲੰਬੇ ਸਮੇਂ ਤੋਂ ਇਤਰਾਜ਼ ਜ਼ਾਹਿਰ ਕਰਦਾ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਇਸ ਬੰਦਰਗਾਹ ਕਾਰਨ ਉਸ ਦੀ ਸਮੁੰਦਰੀ ਸਰਹੱਦ ਤੇ ਹਕੂਮਤ ਨੂੰ ਨੁਕਸਾਨ ਪਹੁੰਚਦਾ ਹੈ। ਭਾਰਤੀ ਮਹਾਸਾਗਰ 'ਚ ਚੀਨ ਦੀ ਦਖਲਅੰਦਾਜੀ ਨਾਲ ਖੇਤਰ ਦੀ ਸ਼ਾਂਤੀ ਤੇ ਸੁਰੱਖਿਆ ਨੂੰ ਵੀ ਖਤਰਾ ਹੈ।


Related News