ਪੁਨਤੀਨੀਆਂ ਵਿਖੇ ਗੁਰਦੁਆਰਾ ਸਾਹਿਬ ਸਿੰਘ ਸਭਾ ਦੀ ਸਥਾਪਨਾ 13 ਅਗਸਤ ਨੂੰ

08/13/2017 3:44:31 AM

ਰੋਮ ਇਟਲੀ (ਕੈਂਥ)— ਪਿਛਲੇ ਕਾਫ਼ੀ ਸਮੇਂ ਤੋਂ ਇਲਾਕਾ ਪੁਨਤੀਨੀਆਂ ਦੀਆਂ ਸੰਗਤਾਂ ਦੀ ਇਹ ਦਿਲੀ ਇੱਛਾ ਸੀ ਕਿ ਸ਼ਹਿਰ ਪੁਨਤੀਨੀਆਂ ਅੰਦਰ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਜੀ ਦੀ ਸਥਾਪਨਾ ਕੀਤੀ ਜਾਵੇ ਇਸੇ ਕਾਰਵਾਈ ਅਧੀਨ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਇਹ ਕਾਰਜ ਸੰਪੂਰਨ ਹੋਣ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ(ਲਾਤੀਨਾ) ਦੀ ਸਥਾਪਨਾ 13 ਅਗਸਤ ਦਿਨ ਐਤਵਾਰ ਨੂੰ ਮੀਲੀਆਰਾ ਨੰਬਰ 46 ਪੁਨਤੀਨੀਆਂ ਵਿਖੇ ਕੀਤੀ ਜਾ ਰਹੀ ਹੈ ਜਿਸ ਸਬੰਧੀ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਆਰੰਭੇ ਹੋ ਚੁੱਕੀ ਹੈ ਅਤੇ 13 ਅਗਸਤ ਨੂੰ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਏ ਜਾਣਗੇ। ਗੁਰਦੁਆਰਾ ਸਾਹਿਬ ਦੀ ਸਥਾਪਨਾ ਇਲਾਕੇ ਦੀਆਂ ਸਮੁੱਚੀਆਂ ਸਾਧੁ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੀ ਹੈ ਜਿਸ ਵਿੱਚ ਸਭ ਸੰਗਤਾਂ ਵੱਧ ਚੜ੍ਹ ਕੇ ਸੇਵਾ ਨਿਭਾ ਰਹੀਆਂ ਹਨ। ਇਹ ਜਾਣਕਾਰੀ ਪੁਨਤੀਨੀਆਂ ਦੀ ਸੰਗਤ ਨੇ ਪ੍ਰੈੱਸ ਨੂੰ ਦਿੰਦਿਆਂ ਕਿਹਾ ਕਿ ਇਲਾਕੇ ਦੀਆਂ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਸਥਾਪਨਾ ਮੌਕੇ ਗੁਰਦੁਆਰਾ ਸਾਹਿਬ ਪਹੁੱਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ। ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀਏ ਅਤੇ ਕਵੀਸ਼ਰ ਵੀ ਹਾਜ਼ਰੀ ਲਗਾਉਣਗੇ।


Related News