ਗੁਰਦੁਆਰਾ ਸਾਹਿਬ ਲਾਂਗਨਥਾਲ ਵਿਖੇ ਸਲਾਨਾ ਗੁਰਮਿਤ ਕੈਂਪ ''ਚ ਵੱਡੀ ਗਿਣਤੀ ਵਿਚ ਬੱਚਿਆ ਨੇ ਕੀਤੀ ਸ਼ਿਰਕਤ

08/08/2017 5:15:06 PM

ਰੋਮ (ਕੈਂਥ )— ਸਵਿਟਜ਼ਰਲੈਂਡ ਦੇ ਪ੍ਰਸਿੱਧ ਗੁਰਦੁਆਰਾ ਲਾਂਗਨਥਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਜਾਣੂ ਕਰਵਾਉਣ ਲਈ ਸਾਲਾਨਾ ਗੁਰਮਿਤ ਕੈਂਪ ਲਗਾਇਆ ਗਿਆ। ਜੋ ਹਰ ਸਾਲ ਦੀ ਤਰ੍ਹਾ ਲਗਾਤਾਰ ਇਕ ਹਫਤਾ ਚੱਲਿਆ, ਜਿਸ ਵਿਚ ਹਰ ਵਰਗ ਦੇ ਬੱਚਿਆਂ ਨੇ ਹਿੱਸਾ ਲਿਆ ਅਤੇ ਗੁਰਮਿਤ, ਗੁਰਬਾਣੀ, ਕੀਰਤਨ ਦੀ ਵਿੱਦਿਆ ਹਾਸਲ ਕੀਤੀ। ਜਿਸ ਦੌਰਾਨ ਬੱਚਿਆ ਨੂੰ ਸਿੱਖ ਇਤਿਹਾਸ, ਸ਼ਬਦ ਕੀਰਤਨ, ਗੁਰਬਾਣੀ ਸੰਧਿਆ, ਸਵਾਲ-ਜਵਾਬ ਅਤੇ ਖਾਲਸਾਈ ਖੇਡਾਂ ਦੀ ਸਿੱਖਲਾਈ ਦਿੱਤੀ ਗਈ। ਬੱਚਿਆ ਨੂੰ ਸਿੱਖਲਾਈ ਦੇਣ ਦੀ ਸੇਵਾ ਵਿਚ ਬੀਬੀ ਸਿਮਰਨ ਕੌਰ ਯੂ.ਕੇ ਅਤੇ ਭਾਈ ਗੁਰਸ਼ਰਨ ਸਿੰਘ ਯੂ.ਕੇ, ਗਿਆਨੀ ਸੁਰਿੰਦਰ ਸਿੰਘ ਮਲੇਸ਼ੀਆ ਅਤੇ ਭਾਈ ਸਰਬਜੀਤ ਸਿੰਘ ਪੱਟੀ ਨੇ ਆਪਣਾ ਯੋਗਦਾਨ ਪਾਇਆ। ਸਿੱਖੀ ਸੇਵਾ ਸੁਸਾਇਟੀ ਇਟਲੀ ਵੱਲੋਂ ਸਿੱਖੀ ਨਾਲ ਸਬੰਧਤ ਫਿਲਮਾਂ ਵੀ ਦਿਖਾਈਆਂ ਗਈਆਂ। ਗੁਰਮਿਤ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਜਰਮਨੀ, ਇਟਲੀ ਅਤੇ ਯੂ. ਕੇ ਤੋਂ ਸੰਗਤਾਂ ਨੇ ਹਿੱਸਾ ਲਿਆ, ਕੈਂਪ ਦੀ ਸਮਾਪਤੀ 'ਤੇ ਗੁਰਦੁਆਰਾ ਸਾਹਿਬ ਲਾਂਗਨਥਾਲ ਦੇ ਸੇਵਾਦਾਰਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੱਚਿਆ ਦਾ ਉਤਸ਼ਾਹ ਵਧਾਉਣ ਲਈ ਇਨਾਮ ਵੰਡੇ ਗਏ ਅਤੇ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਗੁਰਮਿਤ ਕੈਂਪ ਬਹੁਤ ਹੀ ਚੜ੍ਹਦੀ ਕਲਾ ਵਿਚ ਸਮਾਪਤ ਹੋਇਆ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਜਿੱਥੇ ਗੁਰਮਿਤ ਕੈਂਪ ਵਿਚ ਸ਼ਿਰਕਤ ਕਰਨ ਵਾਲੇ ਬੱਚਿਆਂ ਅਤੇ ਪਰਿਵਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਉੱਥੇ ਹੀ ਬੱਚਿਆ ਦੀ ਭਰਭੂਰ ਸ਼ਲਾਘਾ ਕੀਤੀ ਗਈ।


Related News