ਇਟਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨੁੱਖਤਾ ਦੀ ਭਲਾਈ ਹਿੱਤ ਖੂਨਦਾਨ ਕੈਂਪ ਲਗਾਇਆ

12/12/2017 11:05:38 AM

ਮਿਲਾਨ, (ਸਾਬੀ ਚੀਨੀਆ)— ਸਾਡੇ ਵੱਲੋਂ ਦਾਨ ਕੀਤੇ ਗਏ ਖੂਨ ਦਾਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ। ਜੇ ਵੇਖਿਆ ਜਾਵੇ ਤਾਂ ਖੂਨਦਾਨ ਤੋਂ ਵੱਡਾ ਕੋਈ ਦੂਸਰਾ ਪੁੰਨ ਨਹੀਂ ਹੋ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਵਿਖੇ ਲੱਗੇ ਖੂਨਦਾਨ ਕੈਂਪ 'ਚ ਮੌਜੂਦਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਇਟਲੀ ਦੀ ਮਸ਼ਹੂਰ ਖੂਨਦਾਨ ਸੰਸਥਾ ਆਵੀਸ ਦੇ ਨੁਮਾਇੰਦਿਆਂ ਵੱਲੋਂ ਕੀਤਾ ਗਿਆ।

PunjabKesari
ਮੌਕੇ 'ਤੇ ਪੁੱਜੇ ਮਾਹਿਰਾਂ ਨੇ ਕਿਹਾ ਕਿ ਸਾਲ 'ਚ ਘੱਟੋ-ਘੱਟ ਦੋ ਵਾਰ ਖੂਨ ਦਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ, ਜਿਸ ਨਾਲ ਖੂਨ ਤੋਂ ਹੋਣ ਵਾਲੀਆਂ ਬੀਮਾਰੀਆਂ ਦਾ ਸਮੇਂ ਤੋ ਪਹਿਲਾ ਪਤਾ ਲੱਗਿਆ ਜਾ ਸਕਦਾ ਹੈ। 
ਗੁ:ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਲੱਲ ਤੇ ਸਮੁੱਚੀ ਕਮੇਟੀ ਮੈਂਬਰਾਂ ਦੇ ਸਾਂਝੇ ਉਪਰਾਲੇ ਨਾਲ ਲਗਵਾਏ ਕੈਂਪ 'ਚ ਭਾਰਤੀ ਅੰਬੈਸੀ ਰੋਮ ਤੋਂ ਪੁੱਜੇ ਨੁੰਮਾਇੰਦੇ ਦੁਆਰਾ ਪੰਜਾਬੀ ਭਾਈਚਾਰੇ ਨੂੰ ਸਮਾਜ ਭਲਾਈ ਦੇ ਕੰਮਾਂ ਚੋ ਪਾਏ ਯੋਗਦਾਨ ਲਈ ਵਧਾਈ ਦਿੱਤੀ ਗਈ। ਬਲਬੀਰ ਸਿੰਘ ਲੱਲ ਤੇ ਮਨਜੀਤ ਸਿੰਘ ਜੱਸੋਮਜਾਰਾ ਨੇ ਆਖਿਆ ਕਿ ਸਾਡੀ
ਕੋਸ਼ਿਸ਼ ਰਹੇਗੀ ਨੌਜਵਾਨਾਂ ਦੇ ਸਹਿਯੋਗ ਨਾਲ ਅਜਿਹੇ ਉਪਰਾਲੇ ਭਵਿੱਖ ਚੋ ਵੀ ਜਾਰੀ ਰੱਖੇ ਜਾਣ। ਇਟਲੀ 'ਚ ਬਹੁਤ ਸਾਰੇ ਭਾਰਤੀ 6 ਮਹੀਨੇ ਬਾਅਦ ਹਸਪਤਾਲ ਜਾਂ ਫਿਰ
ਕਿਸੇ ਕੈਂਪ 'ਚ ਖੂਨਦਾਨ ਕਰਕੇ ਮਨੁੱਖਤਾ ਦੀ ਭਲਾਈ ਹਿੱਤ ਬਣਦਾ ਯੋਗਦਾਨ ਪਾਉਂਦੇ ਹਨ। ਗੁ: ਪ੍ਰਬੰਧਕ ਕਮੇਟੀ ਵਲੋ ਪੁੱਜੇ ਹੋਏ ਮਾਹਿਰਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਜੁਗਰਾਜ ਸਿੰਘ ਤੇ ਦਇਆਪਾਲ ਸਿੰਘ ਉਚੇਚੇ ਤੌਰ 'ਤੇ ਮੌਜੂਦ ਸਨ। 


Related News