ਪਾਕਿਸਤਾਨ ਦੇ ਰਾਵਲਪਿੰਡੀ ''ਚ ਕੁੜੀਆਂ ਦੇ ਸਕੂਲ ਬਾਹਰ ਗੋਲੀਬਾਰੀ, ਹਾਈ ਅਲਰਟ ਜਾਰੀ

02/10/2016 12:45:59 PM


ਰਾਵਲਪਿੰਡੀ— ਪਾਕਿਸਤਾਨ ਦੇ ਰਾਵਲਪਿੰਡੀ ''ਚ ਸਕੂਲ ਦੇ ਬਾਹਰ ਗੋਲੀਬਾਰੀ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀਬਾਰੀ ਦੀ ਇਹ ਘਟਨਾ ਕੁੜੀਆਂ ਦੇ ਵਿਕਾਰ-ਉਨ-ਨਿਸਾ ਸਕੂਲ ਅਤੇ ਕਾਲਜ ਦੇ ਬਾਹਰ ਵਾਪਰੀ। 
ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਹ ਗੋਲੀਬਾਰੀ ਕਾਰ ''ਚ ਫਰਾਰ ਹੋ ਰਹੇ ਚੋਰਾਂ ਤੇ ਪੁਲਸ ਵਿਚਕਾਰ ਹੋਈ।
ਇਸ ਗੋਲੀਬਾਰੀ ਦੌਰਾਨ ਮਚੀ ਭੱਜਦੌੜ ''ਚ ਦੋ ਸਕੂਲੀ ਵਿਦਿਆਰਥਣਾਂ ਜ਼ਖਮੀ ਹੋ ਗਈਆਂ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਫੌਜੀ ਮੌਕੇ ''ਤੇ ਪਹੁੰਚ ਗਏ ਹਨ। ਆਸ-ਪਾਸ ਦੇ ਸਾਰੇ ਸਕੂਲ ਤੇ ਕਾਲਜ ਅਤੇ ਦਫਤਰ ਖਾਲੀ ਕਰਵਾ ਲਏ ਗਏ ਹਨ ਅਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।


Kulvinder Mahi

News Editor

Related News