19 ਸਾਲ ਦੇ ਪੋਤੇ ਨੇ ਹੱਥੀਂ ਮਾਰੀ ਦਾਦੀ, ਪੁਲਸ ਨੇ ਕੀਤਾ ਗ੍ਰਿਫਤਾਰ

12/07/2017 3:18:18 PM

ਵਿਕਟੋਰੀਆ (ਏਜੰਸੀ)— ਆਸਟ੍ਰੇਲੀਆ ਦੇ ਵਿਕਟੋਰੀਆ 'ਚ ਪੁਲਸ ਨੇ 19 ਸਾਲਾ ਨੌਜਵਾਨ ਨੂੰ ਗ੍ਰਿ੍ਰਫਤਾਰ ਕੀਤਾ ਹੈ। ਨੌਜਵਾਨ ਨੇ ਆਪਣੀ ਦਾਦੀ ਨੂੰ ਚਾਕੂ ਨਾਲ ਕਈ ਵਾਰ ਕਰ ਕੇ ਮਾਰ ਦਿੱਤਾ। ਨੌਜਵਾਨ ਨੂੰ ਨਹਿਲ ਸਥਿਤ ਘਰ 'ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਬੀਤੇ ਵੀਰਵਾਰ ਸਵੇਰ ਦੀ ਹੈ। ਨਹਿਲ ਵਿਕਟੋਰੀਆ ਦਾ ਟਾਊਨ ਹੈ, ਜੋ ਕਿ ਮੈਲਬੌਰਨ ਦੇ ਨੇੜੇ ਪੈਦਾ ਹੈ। ਨੌਜਵਾਨ 'ਤੇ ਆਪਣੀ ਦਾਦੀ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਏ ਹਨ। 
67 ਸਾਲਾ ਪੌਲੀਨ ਫਰਗਿਯੂ ਦੀ ਲਾਸ਼ ਨੂੰ ਘਰ ਅੰਦਰੋਂ ਬਰਾਮਦ ਕੀਤਾ ਗਿਆ ਸੀ। ਕਾਤਲ ਨੌਜਵਾਨ ਨੂੰ ਸ਼ੁੱਕਰਵਾਰ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਗੁਆਂਢੀਆਂ ਨੇ ਦੱਸਿਆ ਕਿ ਸ਼ਾਂਤ ਗਲੀ ਵਿਚ ਕਦੇ ਵੀ ਕੁਝ ਅਜਿਹਾਨਹੀਂ ਹੋਇਆ ਸੀ। ਪੁਲਸ ਦਾ ਕਹਿਣਾ ਹੈ ਕਿ ਇਹ ਪਤਾ ਨਹੀਂ ਲੱਗਾ ਹੈ ਕਿ ਨੌਜਵਾਨ ਨੇ ਆਪਣੀ ਦਾਦੀ ਦਾ ਕਤਲ ਕਿਉਂ ਕੀਤਾ, ਉਹ ਉਸ ਤੋਂ ਪੁੱਛ-ਗਿੱਛ ਕਰ ਰਹੇ ਹਨ।
ਓਧਰ ਗੁਆਂਢੀਆਂ ਦਾ ਕਹਿਣਾ ਹੈ ਕਿ ਪੌਲੀਨ ਸੁੰਦਰ ਅਤੇ ਮਿਹਤਨੀ ਔਰਤ ਸੀ। ਉਹ ਆਪਣੇ ਪਰਿਵਾਰ ਨੂੰ ਪਿਆਰ ਕਰਦੀ ਸੀ ਅਤੇ ਹਰ ਕੋਈ ਉਸ ਨੂੰ ਪਿਆਰ ਕਰਦਾ ਸੀ। ਨੌਜਵਾਨ ਦੇ ਸਭ ਤੋਂ ਨੇੜੇ ਦੇ ਦੋਸਤ ਨੇ ਕਿਹਾ ਕਿ ਉਹ ਖਬਰ ਸੁਣ ਕੇ ਹੈਰਾਨ ਹੈ ਕਿ ਉਸ ਦੇ ਦੋਸਤ ਨੇ ਅਜਿਹਾ ਕੀਤਾ। ਉਸ ਨੇ ਕਿਹਾ, ''ਇਹ ਬਹੁਤ ਭਿਆਨਕ ਹੈ। ਮੈਂ ਪੂਰੀ ਰਾਤ ਸੌਂ ਨਹੀਂ ਸਕਿਆ। ਮੈਂ ਦਾਦੀ ਦੇ ਬਾਰੇ ਸੋਚਦਾ ਰਿਹਾ ਕਿਉਂਕਿ ਉਹ ਇਕ ਬਹੁਤ ਹੀ ਚੰਗੀ ਔਰਤ ਸੀ।


Related News