ਕੁੜੀਆਂ ਦੀ ਪੜ੍ਹਾਈ ਦੇ ਹੱਕ 'ਚ ਲੜਨ ਵਾਲੀ ਮਲਾਲਾ ਦੀ ਇਸ ਤਸਵੀਰ ਕਾਰਨ ਲੋਕਾਂ 'ਚ ਛਿੜੀ ਬਹਿਸ

10/16/2017 12:25:04 PM

ਲੰਡਨ(ਬਿਊਰੋ)— ਦੁਨੀਆਭਰ ਵਿਚ ਕੁੜੀਆਂ ਦੀ ਪੜ੍ਹਾਈ ਦੀ ਵਕਾਲਤ ਕਰਨ ਵਾਲੀ ਨੋਬਲ ਪੁਰਸਕਾਰ ਵਿਜੇਤਾ ਮਲਾਲਾ ਯੂਸਫਜਈ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਤਸਵੀਰ ਨੇ ਸੋਸ਼ਲ ਮੀਡੀਆਂ 'ਤੇ ਨਵੀਂ ਬਹਿਸ ਵੀ ਸ਼ੁਰੂ ਕਰ ਦਿੱਤੀ ਹੈ। ਹਮੇਸ਼ਾ ਸਾਦੇ ਕੱਪੜਿਆਂ ਵਿਚ ਦਿਸਣ ਵਾਲੀ ਮਲਾਲਾ ਇਸ ਤਸਵੀਰ ਵਿਚ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਹੈ। ਉਹ ਹਮੇਸ਼ਾ ਸਲਵਾਰ-ਸੂਟ ਹੀ ਪਾਉਂਦੀ ਹੈ ਅਤੇ ਆਪਣਾ ਸਿਰ ਢੱਕ ਕੇ ਰੱਖਣਾ ਨਹੀਂ ਭੁੱਲਦੀ।
ਉਥੇ ਹੀ ਇਸ ਤਸਵੀਰ ਵਿਚ ਮਲਾਲਾ ਨੇ ਜੀਨ, ਜੈਕਟ ਅਤੇ ਬੂਟ ਪਾਏ ਹਨ, ਹਾਲਾਂਕਿ ਸਿਰ ਢੱਕ ਕੇ ਰੱਖਣਾ ਉਹ ਇਥੇ ਵੀ ਨਹੀਂ ਭੁੱਲੀ। ਇਸ ਤਸਵੀਰ ਦੇ ਵਾਇਰਲ ਹੋਣ ਦੇ ਪਿੱਛੇ ਦਾ ਕਾਰਨ ਮਲਾਲਾ ਦੇ ਕੱਪੜੇ ਹੀ ਹਨ। ਇੰਟਰਨੈਟ 'ਤੇ ਪਾਕਿਸਤਾਨੀਆਂ ਨੂੰ ਪਸੰਦ ਨਹੀਂ ਆ ਰਿਹਾ ਹੈ ਕਿ ਮਲਾਲਾ ਨੇ ਆਖਿਰ ਅਜਿਹੇ ਕੱਪੜੇ ਕਿਵੇਂ ਪਹਿਣ ਲਏ। ਮਲਾਲਾ ਦੀਆਂ ਤਸਵੀਰਾਂ ਨੂੰ ਇਕ ਪਾਕਿਸਤਾਨੀ ਗਰੁੱਪ ਨੇ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ। ਇਸ ਤਸਵੀਰ 'ਤੇ ਹੁਣ ਤੱਕ 3,000 ਸ਼ੇਅਰ ਅਤੇ 10,000 ਤੋਂ ਉਪਰ ਲਾਈਕ ਆ ਗਏ ਹਨ। ਉਥੇ ਹੀ ਟਵਿੱਟਰ 'ਤੇ ਵੀ ਇਹ ਤਸਵੀਰ ਕਾਫੀ ਸ਼ੇਅਰ ਹੋ ਰਹੀ ਹੈ। ਮਲਾਲਾ ਦੀ ਇਸ ਤਸਵੀਰ 'ਤੇ ਕਈ ਲੋਕ ਖੁਸ਼ ਹੋਏ ਕਿ ਆਖੀਰ ਉਹ ਇਕ ਆਮ ਕੁੜੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਜੀਅ ਰਹੀ ਹੈ। ਉਥੇ ਹੀ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ ਕਿ ਮਲਾਲਾ ਨੇ ਅਜਿਹੇ ਕੱਪੜੇ ਪਾਏ ਹੋਏ ਹਨ।
ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਨੇ ਮਲਾਲਾ ਦੀ ਤਸਵੀਰ ਪੋਸਟ ਕਰ ਕੇ ਲਿਖਿਆ ਕਿ 'ਆਖੀਰ ਮਲਾਲਾ ਦੀ ਅਜਿਹੀ ਤਸਵੀਰ ਜਿਥੇ ਉਹ ਇਕ ਆਮ ਕੁੜੀ ਹੈ। ਇਹ ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਸਿਰ ਹਮੇਸ਼ਾ ਢਕਿਆ ਰਹਿੰਦਾ ਹੈ।' ਬਾਕੀ ਲੋਕਾਂ ਨੇ ਵੀ ਮਲਾਲਾ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਪਾਕਿਸਤਾਨ ਦੀ ਹੀਰੋ ਹੈ। ਉਨ੍ਹਾਂ ਨੂੰ ਮਲਾਲਾ 'ਤੇ ਮਾਣ ਹੈ ਅਤੇ ਉਹ ਹਮੇਸ਼ਾ ਇਸ ਤਰ੍ਹਾਂ ਹੀ ਅੱਗੇ ਵਧਦੀ ਰਹੇ ਪਰ ਕੁਝ ਲੋਕਾਂ ਨੂੰ ਮਲਾਲਾ ਦਾ ਮਾਡਰਨ ਹੋਣਾ ਰਾਸ ਨਹੀਂ ਆਇਆ ਅਤੇ ਉਨ੍ਹਾਂ ਨੇ ਮਲਾਲਾ ਦੀ ਤੁਲਨਾ ਪੋਰਨ ਸਟਾਰ ਮਿਆ ਖਲੀਫਾ ਨਾਲ ਕਰ ਦਿੱਤੀ।
ਇਕ ਫੇਸਬੁੱਕ ਯੂਜ਼ਰ ਨੇ ਲਿਖਿਆ, ਮੈਂ ਤਸਵੀਰ ਪਹਿਲਾਂ ਦੇਖੀ ਤਾਂ ਮੈਨੂੰ ਲੱਗਿਆ ਕਿ ਇਹ ਮੀਆ ਖਲੀਫਾ ਹੈ।' ਲੋਕਾਂ ਨੇ 'ਇਹ ਮਲਾਲਾ ਹੈ ਜਾਂ ਮਿਆ ਖਲੀਫਾ', 'ਮਿਆ ਖਲੀਫਾ ਪਾਰਟ 2' ਤਰ੍ਹਾਂ ਦੇ ਕੁਮੈਂਟਸ ਕੀਤੇ। ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਮਲਾਲਾ ਨਹੀਂ ਸਗੋਂ ਕੋਈ ਹੋਰ ਹੀ ਹੈ। ਇਹ ਚਾਹੇ ਮਲਾਲਾ ਤਰ੍ਹਾਂ ਦਿਸ ਰਹੀ ਹੈ ਪਰ ਇਹ ਮਲਾਲਾ ਨਹੀਂ ਹੈ।

 

PunjabKesari


Related News