ਸਹੇਲੀ ਦੇ ਪਤੀ ਨਾਲ ਮਹਿਲਾ ਪੁਲਸ ਕਰਮਚਾਰੀ ਕਰ ਬੈਠੀ ਸੀ ਪਿਆਰ, ਅਦਾਲਤ ਨੇ ਸੁਣਾਈ ਸਜ਼ਾ

08/17/2017 4:17:49 PM

ਸਕਾਟਲੈਂਡ— 26 ਸਾਲ ਦੀ ਮਹਿਲਾ ਪੁਲਸ ਕਰਮਚਾਰੀ ਨੂੰ ਆਪਣੀ ਹੀ ਸਹੇਲੀ ਦੇ ਪਤੀ ਨਾਲ ਇਕ-ਪਾਸੜ ਪਿਆਰ ਹੋ ਗਿਆ ਅਤੇ ਉਹ ਬਾਰ-ਬਾਰ ਉਸ 'ਤੇ ਵਿਆਹ ਕਰਾਉਣ ਲਈ ਦਬਾਅ ਵੀ ਬਣਾ ਰਹੀ ਸੀ। ਵਿਅਕਤੀ ਵੱਲੋਂ ਮਣਾ ਕਰਨ 'ਤੇ ਉਸ ਨੇ ਉਸ ਦੇ ਫੇਸਬੁੱਕ ਅਕਾਊਂਟ ਨਾਲ ਵੀ ਛੇੜਛਾੜ ਕੀਤੀ। 
ਇਹ ਘਟਨਾ ਸਕਾਟਲੈਂਡ ਦੇ ਲੈਨਾਰਕਸ਼ਾਇਰ ਦੀ ਹੈ । ਇੱਥੇ 26 ਸਾਲ ਦੀ ਐਸ਼ਲੇ ਬਾਇਡ ਨੂੰ ਆਪਣੇ ਸਹੇਲੀ ਦੇ ਪਤੀ (ਕੇਵਿਨ) ਨਾਲ ਪਿਆਰ ਹੋ ਗਿਆ ਅਤੇ ਉਹ ਉਸ ਦਾ ਪਿੱਛਾ ਕਰਨ ਦੇ ਨਾਲ-ਨਾਲ ਉਸ 'ਤੇ ਵਿਆਹ ਕਰਾਉਣ ਲਈ ਦਬਾਅ ਪਾਉਣ ਲੱਗੀ ਅਤੇ ਨਾ ਕਰਨ 'ਤੇ ਬਾਇਡ ਨੇ ਕੇਵਿਨ ਦੇ ਫੇਸਬੁੱਕ ਅਕਾਂਊਟ ਨੂੰ ਹੈਕ ਕੀਤਾ ਅਤੇ ਆਪਣੀ ਦੋਸਤ ਨੂੰ ਬਦਨਾਮ ਕਰਨ ਲੱਗੀ। ਇਸ ਦੇ ਨਾਲ ਹੀ ਉਸ ਨੇ ਕੇਵਿਨ ਦੇ ਰਿਲੇਸ਼ਨਸ਼ਿਪ ਸਟੇਟਸ ਨੂੰ ਵੀ ਸਿੰਘਲ ਕਰ ਦਿੱਤਾ ।
ਦੋਸ਼ੀ ਮਹਿਲਾ ਪੁਲਸ ਨੇ ਅਦਾਲਤ ਵਿਚ ਆਪਣਾ ਜ਼ੁਰਮ ਮੰਨਦੇ ਹੋਏ ਕਿਹਾ ਕਿ ਹਾਂ ਉਸ ਨੇ ਆਪਣੀ ਸਹੇਲੀ ਦੇ ਪਤੀ ਕੇਵਿਨ ਦਾ ਪਿੱਛਾ ਕੀਤਾ ਅਤੇ ਉਸ 'ਤੇ ਵਿਆਹ ਕਰਾਉਣ ਲਈ ਦਬਾਅ ਬਣਾਇਆ ਪਰ ਦੋਵਾਂ ਵਿਚਕਾਰ ਕੋਈ ਵੀ ਸਰੀਰਕ ਸਬੰਧ ਨਹੀਂ ਬਣੇ। ਜਿਸ ਤੋਂ ਬਾਅਦ ਅਦਾਲਤ ਨੇ ਬਾਇਡ ਨੂੰ ਦੋਸ਼ੀ ਮੰਣਦੇ ਹੋਏ ਅਤੇ ਵਿਆਹੁਤਾ ਪਤੀ-ਪਤਨੀ ਵਿਚਕਾਰ ਵਿਵਾਦ ਪੈਦਾ ਕਰਨ ਲਈ ਸਜ਼ਾ ਸੁਣਾਈ ਹੈ ।


Related News