ਜਰਮਨੀ ਨੇ ਰੂਸ ਨੂੰ ਕਰੀਮੀਆ ਮਾਮਲੇ ਵਿਚ ਦਿੱਤੀ ਚਿਤਾਵਨੀ

07/23/2017 2:55:59 PM

ਫਰੈਂਕਫਰਟ— ਜਰਮਨੀ ਨੇ ਰੂਸ ਨੂੰ ਚਿਤਾਵਨੀ ਦਿੱਤੀ ਹੈ ਕਿ ਸਿਮੇਂਸ ਕੰਪਨੀ ਵਲੋਂ ਜਿਨ੍ਹਾਂ ਚਾਰ ਗੈਸ ਟਰਬਾਈਨਾ ਦੀ ਸਪਲਾਈ ਕੀਤੀ ਗਈ ਸੀ, ਉਨ੍ਹਾਂ ਨੂੰ ਕਰੀਮੀਆ ਵਿਚ ਭੇਜਿਆ ਜਾਵੇ ਅਤੇ ਹੋਰਨਾਂ ਪ੍ਰਬੰਧਾਂ ਦੀ ਉਲੰਘਣਾ ਨਾਲ ਰੂਸ-ਜਰਮਨੀ ਦੇ ਸਬੰਧਾਂ ਵਿਚ ਕੜਵਾਹਟ ਪੈਦਾ ਹੋ ਰਹੀ ਹੈ। ਇਹ ਜਾਣਕਾਰੀ ਸਮਾਚਾਰ ਪੱਤਰਾਂ ਬਿਲਦ ਐੱਮ ਸੋਂਤਾਂਗ ਨੇ ਐਤਵਾਰ ਨੂੰ ਦਿੱਤੀ। ਸਮਾਚਾਰ ਪੱਤਰ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਪਾਸੋਂ ਦੱਸਿਆ ਕਿ ਜਰਮਨੀ ਸਰਕਾਰ ਨੇ ਕਈ ਮੌਕਿਆਂ 'ਤੇ ਰੂਸ ਦਾ ਇਸ ਵੱਲ ਧਿਆਨ ਦਿਵਾਇਆ ਹੈ ਕਿ ਰੂਸੀ ਕੰਪਨੀਆਂ ਮੌਜੂਦਾ ਪ੍ਰਤੀਬੰਧਾਂ ਦੀ ਉਲੰਘਣਾ ਕਰ ਰਹੀਆਂ ਹਨ। ਬੁਲਾਰੇ ਨੇ ਦੱਸਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਜਰਮਨੀ ਦੇ ਵਿੱਤ ਮੰਤਰੀ ਸਿਗਮਾਰ ਗਾਬਰੀਐਲ ਨੂੰ ਇਸ ਟਰਬਾਈਨ ਦੀ ਸਪਲਾਈ ਦੇ ਸਮੇਂ ਭਰੋਸਾ ਦਿੱਤਾ ਸੀ ਕਿ ਇਹ ਕਰੀਮੀਆ ਲਈ ਨਹੀਂ ਹੈ। ਉਨ੍ਹਾਂ ਕੋਲ ਇਸ ਸਮੇਂ ਵਿਦੇਸ਼ ਮੰਤਰੀ ਅਹੁਦੇ ਦਾ ਭਾਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਰੂਸ ਨੂੰ ਇਨ੍ਹਾਂ ਭਰੋਸਿਆਂ ਬਾਰੇ ਕਈ ਵਾਰ ਯਾਦ ਕਰਵਾਇਆ ਅਤੇ ਇਹ ਵੀ ਕਿਹਾ ਕਿ ਇਨ੍ਹਾਂ ਦੇ ਵਿਆਪਕ ਉਲੰਘਣਾ ਨਾਲ ਦੋਨਾਂ ਦੇਸ਼ਾਂ ਦੇ ਸਬੰਧਾਂ ਵਿਚ ਕਾਫ਼ੀ ਖਟਿਆਈ ਆ ਸਕਦੀ ਹੈ। ਇਸ ਕਾਰਨ ਸਿਮੇਂਸ ਕੰਪਨੀ ਇਸ ਮਾਮਲੇ ਤੋਂ ਆਪਣੇ ਆਪ ਨੂੰ ਦੂਰ ਕਰ ਰਹੀ ਹੈ ਅਤੇ Àਨ੍ਹਾਂ ਨੇ ਰੂਸੀ ਕੰਪਨੀਆਂ ਨੂੰ ਊਰਜਾ ਸਮੱਗਰੀਆਂ ਦੀ ਸਪਲਾਈ ਰੋਕ ਦਿੱਤੀ ਹੈ ਅਤੇ ਹੁਣ ਉਹ ਸਪਲਾਈ ਦੇ ਹੁੱਕਮਾਂ ਦੀ ਸਮੀਖਿਆ ਕਰ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਾਲ 2014 ਵਿਚ ਰੂਸ ਵਲੋਂ ਕਾਲੇ ਸਾਗਰ ਟਾਪੂ ਨੂੰ ਆਪਣੇ ਖੇਤਰ ਵਿਚ ਮਿਲਾਉਣ ਤੋਂ ਬਾਅਦ ਕਰੀਮੀਆ ਅਤੇ ਯੂਰੋਪੀ ਸੰਘ ਨੇ ਆਰਥਿਕ ਰੋਕ ਲਗਾ ਦਿੱਤੀ ਸੀ।


Related News