ਜਰਮਨੀ-ਫਿਨਲੈਂਡ 'ਚ ਚਾਕੂ ਨਾਲ ਹਮਲੇ, ਤਿੰਨ ਦੀ ਮੌਤ

08/19/2017 12:47:03 AM

ਬਰਲਿਨ— ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਜਰਮਨੀ ਤੇ ਫਿਨਲੈਂਡ 'ਚ ਚਾਕੂਬਾਜ਼ੀ ਦੀਆਂ ਘਟਨਾਵਾਂ ਨਾਲ ਦਹਿਸ਼ਤ ਫੈਲ ਗਈ ਹੈ। ਫਿਨਲੈਂਡ ਦੇ ਤੁਰਕੂ ਸ਼ਹਿਰ 'ਚ ਚਾਕੂ ਨਾਲ ਹੋਏ ਹਮਲੇ 'ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਲੋਕ ਜ਼ਖਮੀ ਹੋ ਗਏ। 
ਜਰਮਨੀ ਦੇ ਵਪਰਟਾਲ 'ਚ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਸ ਸਬੰਧ 'ਚ ਇਕ ਹਮਲਾਵਰ ਨੂੰ ਪੈਰ 'ਚ ਗੋਲੀ ਮਾਰ ਕੇ ਗ੍ਰਿਫਤਾਰ ਕੀਤਾ ਹੈ। ਇਸ ਦੇ ਇਲਾਵਾ ਪੁਲਸ ਉਸ ਦੇ ਬਾਕੀ ਸਾਥੀਆਂ ਦੀ ਤਲਾਸ਼ ਕਰ ਰਹੀ ਹੈ। ਇਹ ਹਮਲੇ ਕਿਸ ਇਰਾਦੇ ਨਾਲ ਕੀਤੇ ਗਏ ਹਨ ਇਸ ਬਾਰੇ ਅਜੇ ਪੁਲਸ ਨੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ ਹੈ।

ਜਰਮਨੀ 'ਚ ਪੁਲਸ ਦਾ ਕਹਿਣਾ ਹੈ ਕਿ ਉਸ ਇਕ ਜਾਂ ਇਕ ਤੋਂ ਜ਼ਿਆਦਾ ਹਮਲਾਵਰਾਂ ਦੀ ਤਲਾਸ਼ 'ਚ ਲੱਗੀ ਹੈ। ਹਾਲਾਂਕਿ ਪੁਲਸ ਨੇ ਇਹ ਦੱਸਣ ਤੋਂ ਨਾਂਹ ਕਰ ਦਿੱਤੀ ਕਿ ਇਹ ਅੱਤਵਾਦੀ ਹਮਲਾ ਹੈ ਜਾਂ ਕਿਸੇ ਇਰਾਦੇ ਨਾਲ ਕੀਤਾ ਗਿਆ ਹਮਲਾ। ਇਹ ਹਮਲੇ ਬਾਰਸੀਲੋਨਾਂ ਦੇ ਹਮਲੇ ਦੇ ਇਕ ਦਿਨ ਬਾਅਦ ਹੋਏ ਹਨ, ਜਿਥੇ ਪੈਦਲ ਚੱਲ ਰਹੇ ਲੋਕਾਂ 'ਤੇ ਇਕ ਵਿਅਕਤੀ ਨੇ ਕਾਰ ਚਾੜ੍ਹ ਦਿੱਤੀ ਸੀ, ਜਿਸ 'ਚ 14 ਲੋਕਾਂ ਦੀ ਮੌਤ ਹੋ ਗਈ ਸੀ।


Related News