ਅਮਰੀਕਾ ਅਤੇ ਕੈਨੇਡਾ ''ਚ ''ਗੂਗਲ ਹੋਮ'' ਰਾਹੀਂ ਮੁਫ਼ਤ ਫੋਨ ਕਾਲਾਂ ਦੀ ਸਹੂਲਤ

08/18/2017 1:50:24 AM

ਔਟਵਾ— ਗੂਗਲ ਹੋਮ ਨੇ ਆਪਣੇ ਅਮਰੀਕਾ ਅਤੇ ਕੈਨੇਡਾ ਵਿਚਲੇ ਯੂਜ਼ਰਸ ਨੂੰ ਮੁਫ਼ਤ ਫੋਨ ਕਾਲਿੰਗ ਦੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਸ ਰਾਹੀ ਗੂਗਲ ਹੋਮ ਦੇ ਯੂਜ਼ਰਸ ਗੂਗਲ ਮੈਪਸ 'ਚ ਲਿਸਟਡ ਕਾਰੋਬਾਰੀਆਂ ਜਾਂ ਹੋਰ ਗੂਗਲ ਕਾਨਟੈਕਟਸ ਵਿਚਲੇ ਸੰਪਰਕ ਨੰਬਰਾਂ 'ਤੇ ਕਾਲ ਕਰ ਸਕਦੇ ਹਨ। ਗੂਗਲ ਵੱਲੋਂ ਲਿਆਦੀਂ ਗਈ ਇਹ ਪ੍ਰ੍ਰਣਾਲੀ ਗੂਗਲ ਵਾਇਸ ਦੇ ਰਾਹੀ ਤੁਹਾਡੀ ਆਵਾਜ਼ ਕੇ ਕੰਮ ਕਰੇਗੀ। ਮੰਨ ਲਵੋ ਜਿਵੇਂ ਤੁਸੀਂ  ਆਪਣੇ ਇਕਲੌਤੇ ਦੋਸਤ ਮੈਕਸ ਨੂੰ ਫੋਨ ਕਰਨਾ ਹੈ ਤਾਂ ਤੁਸੀਂ ਸਿਰਫ ਇਨ੍ਹਾਂ ਕਹਿਣਾ ਹੈ ਕਿ ਮੇਰੇ ਦੋਸਤ ਨੂੰ ਫੋਨ ਲਗਾਓ। ਇਸ ਤਰ੍ਹਾਂ ਕਰਨ ਨਾਲ ਬਿਲਕੁਲ ਸਹੀ ਨੰਬਰ 'ਤੇ ਘੰਟੀ ਵਜੇਗੀ। ਅਮਰੀਕਾ ਅਤੇ ਕੈਨੇਡਾ 'ਚ ਵਸਦੇ ਲੋਕਾਂ ਲਈ ਇਹ ਕਾਲਿੰਗ ਦੀ ਸਹੂਲਤ ਮੁਫ਼ਤ ਹੋਵੇਗੀ ਪਰ ਕੌਮਾਂਤਰੀ ਅਤੇ ਪ੍ਰੀਮਿਅਮ ਨੰਬਰਾਂ 'ਤੇ ਸੰਪਰਕ ਕਰਨ ਦੀ ਪ੍ਰੀਕਿਆ ਨੂੰ ਸੀਮਤ ਰੱਖਿਆ ਗਿਆ ਹੈ। ਕੌਮਾਂਤਰੀ ਨੰਬਰ 'ਤੇ ਕਾਲ ਕਰਨ ਸਮੇਂ ਕਾਲ receive ਕਰਨ ਵਾਲੇ ਨੂੰ ਕੋਈ ਨੰਬਰ ਦਿਖਾਈ ਨਹੀਂ ਦੇਵੇਗਾ। ਗੂਗਲ ਦੀ ਪ੍ਰੌਜੈਕਟ ਫਾਈ MVNO ਸੇਵਾ ਦੇ ਯੂਜ਼ਰਸ ਜਾਂ ਗੂਗਲ ਵਾਇਸ ਨੰਬਰਾਂ ਨੂੰ ਵਖਰੇ ਤਜਰਬੇ ਦਾ ਅਹਿਸਾਸ ਹੋਵੇਗਾ। ਗੂਗਲ ਦਾ ਕਹਿਣਾ ਹੈ ਕਿ ਇਸ ਸਾਲ ਦੇ ਆਖੀਰ ਤਕ ਕਿਸੇ ਵੀ ਮੋਬਾਇਲ ਨੰਬਰ ਨੂੰ ਕਾਲਰ ਆਈ.ਡੀ ਵਾਸਤੇ ਲਿੰਕ ਕੀਤਾ ਜਾ ਸਕੇਗਾ। ਫਿਲਹਾਲ 911 'ਤੇ ਕਾਲ ਕਰਨ ਦੀ ਸਹੂਲਤ ਨਹੀਂ ਦਿੱਤੀ ਗਈ ਹੈ।


Related News