ਪਾਕਿ ''ਚ ਫੌਜ ਦੇ ਕਾਫਿਲੇ ''ਤੇ ਰਿਮੋਟ ਕੰਟਰੋਲ ਨਾਲ ਬੰਬ ਹਮਲਾ, 4 ਫੌਜੀ ਮਰੇ

04/24/2017 11:36:37 AM

ਇਸਲਾਮਾਬਾਦ— ਪਾਕਿਸਤਾਨ ਦੇ ਬਲੋਚਿਸਤਾਨ ਦੇ ਜ਼ਿਲੇ ਕੇਚ ਵਿਚ ਐਤਵਾਰ ਦੀ ਰਾਤ ਨੂੰ ਹੋਏ ਬੰਬ ਹਮਲੇ ''ਚ ਪੈਰਾਮਿਲਟਰੀ ਫੌਜ ਦੇ 4 ਜਵਾਨਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਉੱਥੋਂ ਦੀ ਸਥਾਨਕ ਮੀਡੀਆ ਨੇ ਦਿੱਤੀ। ਪਾਕਿਸਤਾਨ ਦੀ ਅਖਬਾਰ ਡਾਨ ਮੁਤਾਬਕ ਇਹ ਬੰਬ ਹਮਲਾ ਇਕ ਰਿਮੋਟ ਕੰਟਰੋਲ ਨਾਲ ਕੀਤਾ ਗਿਆ। ਕੁਝ ਅਣਜਾਣ ਲੋਕਾਂ ਨੇ ਪੈਰਾਮਿਲਟਰੀ ਫੋਰਸ ਦੇ ਕਾਫਿਲੇ ''ਤੇ ਬੰਬ ਨਾਲ ਹਮਲਾ ਕੀਤਾ। ਅਧਿਕਾਰੀ ਨੇ ਕਿਹਾ ਕਿ ਧਮਾਕੇ ਕਾਰਨ ਫੌਜ ਦਾ ਵਾਹਨ ਤਬਾਹ ਹੋ ਗਿਆ।
ਮਾਰੇ ਗਏ ਪਾਕਿਸਤਾਨੀ ਫੌਜੀ ਫਰੰਟੀਅਰ ਫੋਰਸ ਦੇ ਸਨ। ਘਟਨਾ ਦੇ ਸਮੇਂ ਉਹ ਰੋਜ਼ਾਨਾ ਵਾਂਗ ਗਸ਼ਤ ਕਰ ਰਹੇ ਸਨ। ਜ਼ਖਮੀ ਫੌਜੀਆਂ ਨੂੰ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਹੈ। ਇਸ ਦਰਮਿਆਨ ਬਲੋਚਿਸਤਾਨ ਦੇ ਮੁੱਖ ਮੰਤਰੀ ਨਵਾਬ ਸਨਾਉੱਲਾਹ ਜ਼ੇਹਰੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਏਜੰਸੀਆਂ ਨੂੰ ਇਸ ਘਟਨਾ ਦੇ ਅਪਰਾਧੀਆਂ ਨੂੰ ਛੇਤੀ ਤੋਂ ਛੇਤੀ ਫੜ ਕੇ ਉਨ੍ਹਾਂ ''ਤੇ ਕੇਸ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।

Tanu

News Editor

Related News