ਸਾਲ 2018 'ਚ ਹੋ ਸਕਦੀ ਹੈ 4 ਲੱਖ ਬੱਚਿਆਂ ਦੀ ਮੌਤ

12/12/2017 10:41:11 PM

ਕਿੰਸ਼ਾਸਾ— ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਡੈਮੋਕ੍ਰੇਟਿਕ ਰਿਪਬਲਿਕਨ ਆਫ ਕਾਂਗੋ 'ਚ 4 ਲੱਖ ਤੋਂ ਜ਼ਿਆਦਾ ਬੱਚੇ ਗੰਭੀਰ ਰੂਪ ਨਾਲ ਕੁਪੋਸ਼ਣ ਦੇ ਸ਼ਿਕਾਰ ਹਨ ਤੇ ਜੇਕਰ ਤੁਰੰਤ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਕੁਝ ਹੀ ਦਿਨਾਂ ਦੇ ਅੰਦਰ ਉਨ੍ਹਾਂ ਦੀ ਮੌਤ ਹੋ ਸਕਦੀ ਹੈ।
ਸੰਯੁਕਤ ਰਾਸ਼ਟਰ ਦੇ ਬਾਲ ਫੰਡ ਯੂਨੀਸੇਫ ਨੇ ਕਿਹਾ ਕਿ ਇਸ ਮੱਧ ਅਫਰੀਕੀ ਦੇਸ਼ 'ਚ ਇਹ ਪ੍ਰੇਸ਼ਾਨੀ ਕਸਈ ਦੇ ਵੱਡੇ ਸ਼ਹਿਰ 'ਚ ਫੈਲ ਰਹੀ ਹੈ। ਯੂਨੀਸੇਫ ਨੇ ਕਿਹਾ ਕਿ 18 ਮਹੀਨੇ ਤੋਂ ਚੱਲੀ ਆ ਰਹੀ ਹਿੰਸਾ, ਵੱਡੇ ਪੱਧਰ 'ਤੇ ਵਿਸਥਾਪਨ ਤੇ ਖੇਤੀਬਾੜੀ 'ਚ ਆ ਰਹੀ ਵੱਡੀ ਗਿਰਾਵਟ ਦਾ ਬੱਚਿਆਂ 'ਤੇ ਕਾਫੀ ਮਾੜਾ ਪ੍ਰਭਾਵ ਪੈ ਰਿਹਾ ਹੈ। ਸੰਗਠਨ ਨੇ ਕਿਹਾ, ''ਕਰੀਬ 4 ਲੱਖ ਬੱਚੇ ਪੰਜ ਸਾਲ ਤੋਂ ਘੱਟ ਉਮਰ ਦੇ ਹਨ, ਉਹ ਗੰਭੀਰ ਕੁਪੋਸ਼ਣ ਦੇ ਸ਼ਿਕਾਰ ਹਨ ਤੇ ਉਨ੍ਹਾਂ ਦੇ ਬਚਾਅ ਲਈ ਕੋਈ ਹੱਲ ਨਹੀਂ ਲੱਭਿਆ ਗਿਆ ਤਾਂ ਅਗਲੇ ਸਾਲ ਇਨ੍ਹਾਂ ਦੀ ਮੌਤ ਹੋ ਸਕਦੀ ਹੈ।''


Related News