ਸਪੇਨ ਹਮਲੇ ''ਚ ਜ਼ਖਮੀ ਹੋਏ ਆਸਟ੍ਰੇਲੀਅਨ ਨਾਗਰਿਕ, ਜੂਲੀ ਬਿਸ਼ਪ ਨੇ ਕੀਤੀ ਪੁਸ਼ਟੀ

08/18/2017 6:13:09 PM

ਸਿਡਨੀ— ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲਿਆਂ 'ਚ 4 ਆਸਟ੍ਰੇਲੀਅਨ ਨਾਗਰਿਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਇਸ ਗੱਲ ਦੀ ਪੁਸ਼ਟੀ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕੀਤੀ ਹੈ। ਬਿਸ਼ਪ ਨੇ ਦੱਸਿਆ ਕਿ 4 ਆਸਟ੍ਰੇਲੀਅਨ ਇਸ ਹਮਲੇ 'ਚ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਇਕ ਔਰਤ ਦੀ ਹਾਲਤ ਗੰਭੀਰ ਹੈ ਅਤੇ ਦੂਜੀ ਦੀ ਹਾਲਤ ਸਥਿਰ ਬਣੀ ਹੋਈ ਹੈ। ਜਦਕਿ ਦੋ ਨੌਜਵਾਨ ਜੋ ਕਿ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਰਹਿਣ ਵਾਲੇ ਹਨ, ਉਹ ਵੀ ਹਮਲੇ ਦੇ ਸ਼ਿਕਾਰ ਹੋਏ ਹਨ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। 
ੱਬਿਸ਼ਪ ਨੇ ਕਿਹਾ ਕਿ ਆਸਟ੍ਰੇਲੀਅਨ ਸਰਕਾਰ ਅਥਾਰਿਟੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਕਿ ਉਹ ਆਸਟ੍ਰੇਲੀਆਈ ਟਿਕਾਣਿਆਂ ਦਾ ਪਤਾ ਲਾ ਸਕੇ, ਜੋ ਕਿ ਬੇਹਿਸਾਬ ਹੈ। ਬਿਸ਼ਪ ਨੇ ਦੱਸਿਆ ਕਿ ਇਸ ਦੌਰਾਨ ਸਪੇਨ 'ਚ ਆਸਟ੍ਰੇਲੀਆ ਦੇ ਰਾਜਦੂਤ ਨੇ ਆਸਟ੍ਰੇਲੀਅਨ ਸਰਕਾਰ ਅਤੇ ਆਸਟ੍ਰੇਲੀਆਈ ਲੋਕਾਂ ਪ੍ਰਤੀ ਦੁੱਖ ਜ਼ਾਹਰ ਕੀਤਾ। 
ਦੱਸਣਯੋਗ ਹੈ ਕਿ ਸਪੇਨ ਦੇ ਬਾਰਸੀਲੋਨਾ 'ਚ ਅੱਤਵਾਦੀਆਂ ਨੇ ਭੀੜ ਵਾਲੀ ਥਾਂ 'ਤੇ ਰਾਹਗੀਰਾਂ 'ਤੇ ਵੈਨ ਚੜ੍ਹਾ ਦਿੱਤੀ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਨੇ ਲਈ ਹੈ। ਹਮਲੇ 'ਚ ਵੱਖ-ਵੱਖ ਦੇਸ਼ਾਂ ਦੇ ਲੋਕ ਜ਼ਖਮੀ ਹੋਏ ਹਨ। ਬਾਰਸੀਲੋਨਾ ਤੋਂ 100 ਕਿਲੋਮੀਟਰ ਦੂਰ ਕੈਮਬ੍ਰਿਲਸ 'ਚ ਅੱਤਵਾਦੀਆਂ ਨੇ ਦੂਜਾ ਹਮਲਾ ਕੀਤਾ, ਜਿਸ 'ਚ 1 ਪੁਲਸ ਕਰਮਚਾਰੀ ਸਮੇਤ 7 ਲੋਕ ਜ਼ਖਮੀ ਹੋ ਗਏ। ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ 5 ਸ਼ੱਕੀ ਅੱਤਵਾਦੀਆਂ ਨੂੰ ਮਾਰ ਡਿਗਾਇਆ।


Related News