ਕੈਨੇਡਾ ਦੀ ਸਾਬਕਾ ਐੱਮ.ਪੀ. ਰੂਬੀ ਢੱਲਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

11/19/2017 9:57:49 AM

ਬਰੈਂਪਟਨ/ ਅੰਮ੍ਰਿਤਸਰ— ਪੰਜਾਬੀ ਮੂਲ ਦੀ ਕੈਨੇਡੀਅਨ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਇਸ ਸਮੇਂ ਭਾਰਤ ਆਈ ਹੋਈ ਹੈ। ਸ਼ਨੀਵਾਰ ਨੂੰ 43 ਸਾਲਾ ਰੂਬੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ।

PunjabKesariਇੱਥੇ ਉਹ ਆਪਣੀ ਮਾਤਾ ਨਾਲ ਆਈ। ਤੁਹਾਨੂੰ ਦੱਸ ਦਈਏ ਕਿ ਰੂਬੀ ਲਿਬਰਲ ਪਾਰਟੀ ਨਾਲ ਜੁੜੀ ਰਹੀ ਹੈ ਤੇ ਸਿਆਸਤ 'ਚ ਉਸ ਦੀ ਖਾਸ ਪਛਾਣ ਰਹੀ ਹੈ। ਰੂਬੀ ਨੇ 2004 ਤੋਂ 2011 ਤਕ ਕੈਨੇਡੀਅਨ ਸੰਸਦ 'ਚ ਸੇਵਾ ਨਿਭਾਈ ਹੈ।

PunjabKesariਰੂਬੀ ਨੇ ਫੇਸਬੁੱਕ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਲਿਖਿਆ ਹੈ ਕਿ ਉਹ ਦਰਬਾਰ ਸਾਹਿਬ 'ਚ ਨਤਮਸਤਕ ਹੋਈ ਹੈ। ਉਹ ਆਪਣੀ ਮਾਤਾ ਜੀ ਨਾਲ ਇੱਥੇ ਆਈ। ਉਸ ਨੇ ਕਿਹਾ ਕਿ ਇਹ ਮੇਰੇ ਲਈ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਮੈਂ ਦਰਬਾਰ ਸਾਹਿਬ ਜਾ ਕੇ ਆਈ ਹਾਂ। ਤੁਹਾਨੂੰ ਦੱਸ ਦਈਏ ਕਿ ਰੂਬੀ ਦਾ ਪਰਿਵਾਰ ਪੰਜਾਬ ਤੋਂ ਕੈਨੇਡਾ ਜਾ ਕੇ ਵੱਸ ਗਿਆ ਸੀ ਤੇ ਕੈਨੇਡਾ ਦੇ ਸ਼ਹਿਰ ਵਿਨੀਪੈੱਗ 'ਚ ਉਸ ਦਾ ਜਨਮ ਹੋਇਆ। ਵਿਦੇਸ਼ 'ਚ ਰਹਿਣ ਦੇ ਬਾਵਜੂਦ ਉਹ ਪੰਜਾਬ ਤੇ ਸੱਭਿਆਚਾਰ ਨਾਲ ਜੁੜੀ ਰਹੀ ਹੈ।


Related News