ਕੈਨੇਡੀਅਨ ਚਿੜੀਆਘਰ 'ਚ ਮਸਤੀ 'ਚ ਝੂਮਿਆ ਗੁਰੀਲਾ, ਦੇਖੋ ਵੀਡੀਓ

06/25/2017 3:32:19 PM

ਟੋਰਾਂਟੋ— ਕੈਨੇਡਾ ਦੇ ਡਲਾਸ ਚਿੜੀਆਘਰ ਨੇ ਇਕ ਗੁਰੀਲਾ ਦੇ ਨੱਚਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ। ਜ਼ੋਲਾ ਨਾਂ ਦਾ ਇਹ ਗੁਰੀਲਾ 14 ਸਾਲ ਦਾ ਹੈ। ਇਸ ਦੀ ਇਹ ਵੀਡੀਓ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਉਹ ਇੱਥੇ ਸਭ ਤੋਂ ਛੋਟੀ ਉਮਰ ਦਾ ਗੁਰੀਲਾ ਹੈ।

15 ਮਈ ਨੂੰ ਇਹ ਵੀਡੀਓ ਰਿਕਾਰਡ ਕੀਤੀ ਗਈ ਜਿਸ 'ਚ ਉਸ ਨੂੰ ਨੱਚਦੇ ਹੋਏ ਤੇ ਮਸਤੀ ਕਰਦੇ ਹੋਏ ਦੇਖਿਆ ਗਿਆ। 20 ਮਈ ਨੂੰ ਇਹ ਵੀਡੀਓ ਸ਼ੇਅਰ ਕੀਤੀ ਗਈ ਤੇ ਲੋਕਾਂ ਨੂੰ ਬਹੁਤ ਪਸੰਦ ਆਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2011 'ਚ ਉਸ ਦੇ ਬਰੇਕ ਡਾਂਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਇਸ ਵਾਰ ਉਹ ਨੀਲੇ ਪਾਣੀ ਦੇ ਟੱਬ 'ਚ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਉਸ ਨੂੰ ਦੇਖ ਕੇ ਲੱਗ ਰਿਹਾ ਹੈ ਜਿਵੇਂ ਕੋਈ ਬੱਚਾ ਪਾਣੀ 'ਚ ਮਸਤੀ ਕਰ ਰਿਹਾ ਹੋਵੇ। ਇਸ ਦੀ ਵੀਡੀਓ ਨੂੰ 4 ਮਿਲੀਅਨ ਲੋਕਾਂ ਨੇ ਦੇਖਿਆ ਸੀ।


Related News