ਅਲੈਪੋ ਦੀ ਘੇਰਾਬੰਦੀ ਨਾਲ ਤਿੰਨ ਲੱਖ ਲੋਕਾਂ ਦਾ ਦਾਣਾ-ਪਾਣੀ ਹੋ ਜਾਏਗਾ ਬੰਦ

02/10/2016 1:52:30 PM


ਅਲੈਪੋ— ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਸੀਰੀਆ ਦੇ ਸਰਕਾਰੀ ਬਲਾਂ ਨੇ ਅਲੈਪੋ ਸ਼ਹਿਰ ਵਿਚ ਬਾਗੀਆਂ ਦੇ ਕੰਟਰੋਲ ਵਾਲੇ ਇਲਾਕਿਆਂ ਦੀ ਘੇਰਾਬੰਦੀ ਕੀਤੀ ਤਾਂ ਲਗਭਗ ਤਿੰਨ ਲੱਖ ਲੋਕਾਂ ਦਾ ਦਾਣਾ-ਪਾਣੀ ਬੰਦ ਹੋ ਜਾਵੇਗਾ। 
ਪਿਛਲੇ ਹਫਤੇ ਬਾਗੀਆਂ ''ਤੇ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਤੁਰਕੀ ਤੋਂ ਆਉਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਸੀ, ਜਿਸ ਦੀ ਵਰਤੋਂ ਖੁਰਾਕ ਪ੍ਰੋਗਰਾਮ ਤਹਿਤ ਕੀਤੀ ਜਾ ਰਹੀ ਸੀ। ਸੰਯੁਕਤ ਰਾਸ਼ਟਰ ਨੇ ਤੁਰਕੀ ਨੂੰ ਆਪਣੀ ਸਰਹੱਦ ਖੋਲ੍ਹਣ ਲਈ ਕਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਬਚ ਗਏ ਭੱਜੇ 30,000 ਲੋਕਾਂ ਨੂੰ ਐਂਟਰੀ ਮਿਲ ਸਕੇ। ਇਹ ਲੋਕ ਤੁਰਕੀ ਦੀ ਸਰਹੱਦ ''ਤੇ ਫਸੇ ਹੋਏ ਹਨ ਅਤੇ ਕੜਾਕੇਦਾਰ ਸਰਦੀ ਵਿਚ ਉਹ ਖੁੱਲ੍ਹੇ ਆਸਮਾਨ ਹੇਠਾਂ ਸੌਂ ਰਹੇ ਹਨ। ਸੰਯੁਕਤ ਰਾਸ਼ਟਰ ਨੇ ਹੋਰ ਦੇਸ਼ਾਂ ਨੂੰ ਵੀ ਤੁਰਕੀ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ। 
ਸਥਾਨਕ ਕੌਂਸਲ ਮੁਤਾਬਕ ਜੇਕਰ ਸਰਕਾਰ ਵੱਲੋਂ ਅਲੈਪੋ ਵਿਚ ਲਗਾਤਾਰੀ ਕਾਰਵਾਈ ਕੀਤੀ ਜਾਂਦੀ ਰਹੀ ਤਾਂ ਤਕਰੀਬਨ ਡੇਢ ਲੱਖ ਲੋਕ ਸ਼ਹਿਰ ਛੱਡ ਸਕਦੇ ਹਨ। ਸੀਰੀਅਨ ਆਬਜ਼ਰਬੇਟਰੀ ਫਾਰ ਹਿਊਮਨ ਰਾਈਟਸ ਅਨੁਸਾਰ ਤਲ ਰਿਫਾਤ, ਅਨਾਦਨ ਅਤੇ ਕਈ ਹੋਰ ਸ਼ਹਿਰਾਂ ਵਿਚ ਲਗਾਤਾਰ ਹਵਾਈ ਹਮਲੇ ਜਾਰੀ ਹਨ। ਇਨ੍ਹਾਂ ''ਚੋਂ ਜ਼ਿਆਦਾਤਰ ਹਵਾਈ ਹਮਲੇ ਰੂਸ ਵੱਲੋਂ ਕੀਤੀ ਜਾ ਰਹੇ ਹਨ।


Kulvinder Mahi

News Editor

Related News