12 ਸਾਲ ਦੀ ਬੱਚੀ ਨਾਲ ਕਰ ਰਿਹਾ ਸੀ ਫਲਰਟ, ਸਬਕ ਸਿਖਾਉਣ ਲਈ ਦਿੱਤੀ ਗਈ ਇਹ ਸਜ਼ਾ

07/23/2017 3:27:24 PM

ਬ੍ਰਿਟੇਨ— ਭਾਰਤੀ ਮੂਲ ਦੇ ਇਕ ਨੌਜਵਾਨ ਨੂੰ ਬ੍ਰਿਟੇਨ ਦੇ ਉੱਤਰੀ ਸ਼ੀਲਡ ਸਿਟੀ ਦੇ 'ਪੀਡੋਫਿਲ ਹੰਟਰ ਗਰੁੱਪ' ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਜੁ ਪ੍ਰਸਾਦ ਨਾਂ ਦਾ ਇਹ ਨੌਜਵਾਨ ਇਕ 12 ਸਾਲ ਦੀ ਕੁੜੀ ਨਾਲ ਫਲਰਟ ਕਰ ਰਿਹਾ ਸੀ। ਪ੍ਰਜੁ ਫੇਸਬੁੱਕ 'ਤੇ ਮੈਸੇਜ ਕਰ ਬੱਚੀ ਨੂੰ ਮਿਲਣ ਲਈ ਬੁਲਾ ਰਿਹਾ ਸੀ। ਇਸੇ ਦੌਰਾਨ ਬੱਚੀ ਨੇ ਇਹ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ 'ਤੇ ਫਿਰ 'ਪੀਡੋਫਿਲ ਹੰਟਰ ਗਰੁੱਪ' ਦੇ ਮੈਂਬਰਾਂ ਨੇ ਪ੍ਰਜੁ ਨੂੰ ਗ੍ਰਿਫਤਾਰ ਕਰ ਲਿਆ।
ਇਹ ਹੈ ਪੂਰਾ ਮਾਮਲਾ
24 ਸਾਲਾ ਪ੍ਰਜੁ ਬੱਚੀ ਨੂੰ ਲਗਾਤਾਰ ਮੈਸੇਜ ਭੇਜ ਕੇ ਉਸ ਨੂੰ ਮਿਲਣ ਲਈ ਬੁਲਾ ਰਿਹਾ ਸੀ। ਇਸ ਦੇ ਇਲਾਵਾ ਪ੍ਰਜੁ ਨੇ ਉਸ ਦਾ ਵਟਸਅੱਪ ਨੰਬਰ ਵੀ ਮੰਗਿਆ। ਜਦੋਂ ਬੱਚੀ ਨੇ ਨੰਬਰ ਮੰਗਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ 'ਹੈਵ ਸਮ ਫਨ'। ਪ੍ਰਜੁ ਨੇ ਉਸ ਨੂੰ ਮੁਲਾਕਾਤ ਲਈ ਇਕ ਹੋਟਲ ਵਿਚ ਕਮਰਾ ਲੈਣ ਦੀ ਗੱਲ ਕਹੀ। ਹਾਲਾਂਕਿ, ਹੋਟਲ ਨੇ ਪ੍ਰਜੁ ਦੀ ਅਤੇ ਬੱਚੀ ਦੀ ਉਮਰ ਨੂੰ ਦੇਖਦੇ ਹੋਏ ਕਮਰਾ ਦੇਣ ਤੋਂ ਮਨਾ ਕਰ ਦਿੱਤਾ।
ਇਸ ਕਾਰਨ ਉਸ ਨੇ ਬੱਚੀ ਨੂੰ ਉੱਤਰੀ ਸ਼ੀਲਡ ਦੇ ਮੈਟ੍ਰੋ ਸਟੇਸ਼ਨ 'ਤੇ ਬੁਲਾਇਆ। ਜਦੋਂ ਪ੍ਰਜੁ ਸਟੇਸ਼ਨ 'ਤੇ ਬੱਚੀ ਦੀ ਉਡੀਕ ਕਰ ਰਿਹਾ ਸੀ ਤਾਂ ਉਸ ਨੂੰ 'ਪੀਡੋਫਿਲ ਹੰਟਰ ਗਰੁੱਪ' ਦੇ ਮੈਂਬਰਾਂ ਨੇ ਗ੍ਰਿਫਤਾਰ ਕਰ ਲਿਆ।
ਹੱਥ ਜੋੜ ਮੰਗੀ ਮੁਆਫੀ
'ਪੀਡੋਫਿਲ ਹੰਟਰ ਗਰੁੱਪ' ਦੇ ਮੈਂਬਰਾਂ ਨੇ ਜਦੋਂ ਪ੍ਰਜੁ ਨੂੰ ਫੜਿਆ ਅਤੇ ਉਸ ਦੁਆਰਾ ਬੱਚੀ ਨੂੰ ਭੇਜੇ ਗਏ ਮੈਸੇਜ ਦਿਖਾਏ ਤਾਂ ਉਸ ਨੂੰ ਹੱਥ ਜੋੜ ਕੇ ਮਾਫੀ ਮੰਗੀ।

PunjabKesari

 

PunjabKesari

 

PunjabKesari

 

PunjabKesari

ਉਸ ਨੇ ਦਲੀਲ ਦਿੱਤੀ ਕਿ ਉਹ ਬੱਚੀ ਨੂੰ ਸੰਬੰਧ ਬਣਾਉਣ ਲਈ ਨਹੀਂ ਬੁਲਾ ਰਿਹਾ ਸੀ ਬਲਕਿ ਉਹ ਸਿਰਫ ਉਸ ਨੂੰ ਮਿਲਣਾ ਚਾਹੁੰਦਾ ਸੀ। ਪਰ 'ਪੀਡੋਫਿਲ ਹੰਟਰ ਗਰੁੱਪ' ਦੇ ਮੈਂਬਰਾਂ ਨੂੰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਅਤੇ ਸਬੂਤ ਦੇ ਤੌਰ 'ਤੇ ਉਸ ਦੁਆਰਾ ਬੱਚੀ ਨੂੰ ਭੇਜੇ ਗਏ ਮੈਸੇਜ ਦਿਖਾਏ। 
ਅਦਾਲਤ ਦੁਆਰਾ ਦਿੱਤੀ ਗਈ ਇਹ ਸਜ਼ਾ
ਪੁਲਸ ਨੇ ਪ੍ਰਜੁ ਨੂੰ ਸੈਕਸੁਅਲ ਐਕਟੀਵਿਟੀ ਲਈ ਮਿਲਣ ਦੀ ਕੋਸ਼ਿਸ਼ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ। ਇਸ ਮਗਰੋਂ ਅਦਾਲਤ ਨੇ ਪ੍ਰਜੁ ਨੂੰ 9 ਮਹੀਨੇ ਦੀ ਜੇਲ ਅਤੇ 140 ਪਾਊਂਡ (ਕਰੀਬ 11 ਹਜ਼ਾਰ 800 ਰੁਪਏ) ਦੇ ਜੁਰਮਾਨੇ ਦੀ ਸਜ਼ਾ ਸੁਣਾਈ।


Related News