ਵਿਦੇਸ਼ ''ਚ ਰਹਿ ਰਹੇ ਭਾਰਤੀ ਪਰਿਵਾਰ ''ਤੇ ਟੁੱਟਾ ਦੁੱਖਾਂ ਦਾ ਪਹਾੜ, ਹੋਈ ਇਕਲੌਤੀ ਧੀ ਦੀ ਮੌਤ

11/19/2017 8:46:58 AM

ਆਬੂ ਧਾਬੀ— ਦੁਬਈ 'ਚ ਰਾਇਸ ਨਾਂ ਦੀ ਇਕ 5 ਸਾਲਾ ਬੱਚੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਮੌਸਮ ਬਦਲਣ ਕਾਰਨ ਬੱਚੀ ਨੂੰ ਬੁਖਾਰ ਹੋ ਗਿਆ ਸੀ। ਇਸ ਬੱਚੀ ਦੇ ਮਾਂ-ਬਾਪ ਕੇਰਲਾ ਨਾਲ ਸੰਬੰਧਤ ਸਨ। ਮਾਪੇ ਆਪਣੀ ਇਕਲੌਤੀ ਧੀ ਦੀ ਮੌਤ ਕਾਰਨ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਸਭ ਕੁੱਝ ਗੁਆ ਲਿਆ ਹੈ। ਰਾਇਸ ਦੇ ਪਿਤਾ ਰਾਫੀ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੌਸਮ 'ਚ ਤਬਦੀਲੀ ਕਾਰਨ ਬੱਚੀ ਨੂੰ ਪਿਛਲੇ ਇਕ ਹਫਤੇ ਤੋਂ ਬੁਖਾਰ ਸੀ ਅਤੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਇਹ ਬੱਚੀ ਆਬੂ ਧਾਬੀ ਦੇ ਕਿੰਡਰਗਾਰਟਨ ਸਕੂਲ 'ਚ ਪੜ੍ਹਦੀ ਸੀ। ਤੁਹਾਨੂੰ ਦੱਸ ਦਈਏ ਕਿ ਮੌਸਮ ਬਦਲਣ ਕਾਰਨ ਇੱਥੇ ਕਈ ਲੋਕ ਬੀਮਾਰ ਹੋ ਰਹੇ ਹਨ ਅਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ।


Related News