ਕੈਪਟਾਊਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗੋਲੀਬਾਰੀ, 2 ਜਖ਼ਮੀ

10/18/2017 3:13:46 PM

ਕੈਪਟਾਊਨ, ਵਾਰਤਾ— ਦੱਖਣੀ ਅਫਰੀਕਾ ਦੇ ਕੈਪਟਾਊਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਤੜਕੇ ਹੋਈ ਗੋਲੀਬਾਰੀ 'ਚ ਦੋ ਵਿਅਕਤੀ ਜਖ਼ਮੀ ਹੋ ਗਏ। ਪੁਲਸ ਅਨੁਸਾਰ ਇਸ ਗੋਲੀਬਾਰੀ ਦਾ ਹਵਾਈ ਅੱਡੇ ਦੀ ਜਹਾਜ਼ ਸੇਵਾਵਾਂ ਉੱਤੇ ਕੋਈ ਅਸਰ ਨਹੀਂ ਹੋਇਆ ਹੈ। ਯਾਤਰੀਆਂ ਵਲੋਂ ਮਹੱਤਵਪੂਰਣ ਮੰਨੇ ਜਾਣ ਵਾਲੇ ਕੈਪਟਾਊਨ ਸ਼ਹਿਰ ਦਾ ਇਹ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਹਵਾਈ ਅੱਡਾ ਹੈ। ਪੁਲਸ ਬੁਲਾਰੇ ਵਿਸ਼ ਨੈਡੂ ਨੇ ਕਿਹਾ ਕਿ ਗੋਲਾਵਾਰੀ ਕਰਨ ਦੇ ਕਾਰਨ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਗੋਲੀਬਾਰੀ 'ਚ ਦੋ ਵਿਅਕਤੀ ਜਖ਼ਮੀ ਹੋਏ ਹਨ। ਬੁਲਾਰੇ ਅਨੁਸਾਰ ਇਹ ਗੋਲੀਬਾਰੀ ਹਵਾਈ ਅੱਡੇ ਦੇ ਸੁਰੱਖਿਆ ਰਸਤਿਆਂ ਦੀ ਕੁਝ ਦੂਰੀ ਉੱਤੇ ਹੋਈ ਹੈ।


Related News