ਸ਼ਰਾਬ ਦੀ ਸਹੀ ਕਿਮਸ ਦੀ ਪਹਿਚਾਣ ਵਿਚ ਸਮੱਰਥ ਸੈਂਸਰ ਦੀ ਖੋਜ

07/23/2017 5:17:33 PM

ਵਾਸ਼ਿੰਗਟਨ— ਵਿਗਿਆਨੀਆਂ ਨੇ ਇਕ ਡਿਸਪੋਜ਼ੇਬਲ, ਰੰਗ ਬਦਲਣ ਵਾਲ ਸੈਂਸਰ ਵਿਕਸਿਤ ਕੀਤਾ ਹੈ, ਜਿਸ ਨਾਲ ਵੱਖ-ਵੱਖ ਕਿਸਮਾਂ ਦੀ ਸ਼ਰਾਬ ਦੀ ਇਕਦਮ ਸਹੀ-ਸਹੀ ਪਹਿਚਾਣ ਕੀਤੀ ਜਾ ਸਕਦੀ ਹੈ। ਇਹ ਖਾਸ ਕਿਸਮ ਦੀ ਸ਼ਰਾਬ ਪੰਸਦ ਕਰਨ ਵਾਲੇ ਲੋਕਾਂ ਲਈ ਬਹੁਤ ਫਾਇਦੇਮੰਦ ਉਪਕਰਨ ਸਾਬਤ ਹੋ ਸਕਦਾ ਹੈ। 
ਵੋਦਕਾ ਦਾ ਸਵਾਦ ਬਰਾਂਡੀ ਨਾਲੋਂ ਵੱਖ ਹੁੰਦਾ ਹੈ ਅਤੇ ਜਾਣਕਾਰ ਲੋਕ ਵਿਸਕੀ ਦੀਆਂ ਵੱਖ-ਵੱਖ ਕਿਸਮਾਂ ਵਿਚ ਵੀ ਅੰਤਰ ਕਰ ਸਕਦੇ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਇਲੀਨੋਇਸ ਏਟ ਅਰਬਨਾ ਕੰਪੇਨ ਦੇ ਖੋਜ ਕਰਤਾਵਾਂ ਨੇ ਲਾਭਕਾਰੀ ਅਤੇ ਰੰਗ ਬਦਲਣ ਵਾਲਾ ਡਿਸਪੋਜ਼ੇਬਲ ਜਾਂਚ ਸਟ੍ਰਿਪ ਵਿਕਸਿਤ ਕੀਤਾ ਹੈ।


Related News