ਮੌਤ ''ਚ ਘਿਰੀ ਧੀ ਨੇ ਮਾਂ ਨੂੰ ਕੀਤਾ ਆਖਰੀ ਫੋਨ, ਕਹੀ ਅਜਿਹੀ ਗੱਲ ਕਿ ਸੁਣ ਪਰਿਵਾਰ ਦਾ ਵਲੂੰਧਰ ਗਿਆ ਦਿਲ

06/18/2017 3:24:22 PM

ਲੰਡਨ/ਰੋਮ— ਇਟਲੀ ਤੋਂ 3 ਮਹੀਨੇ ਪਹਿਲਾਂ ਇੰਗਲੈਂਡ ਆਈ ਮਿਸ ਤਰੇਵਿਸਨ ਤੇ ਉਸ ਦੇ ਮੰਗੇਤਰ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮੌਤ ਖਿੱਚ ਕੇ ਲਿਆਈ ਹੈ। ਇਹ ਜੋੜਾ ਵਿਆਹ ਤੋਂ ਪਹਿਲਾਂ ਇੱਥੇ ਕੰਮ ਦੀ ਭਾਲ 'ਚ ਆਇਆ ਸੀ ਤਾਂ ਭਵਿੱਖ ਬਣ ਸਕੇ। ਇਕ ਹਫਤਾ ਪਹਿਲਾਂ ਹੀ ਉਨ੍ਹਾਂ ਨੇ ਗ੍ਰੇਨਫੇਲ ਟਾਵਰ ਦੇ 23ਵੇਂ 'ਚ ਫਲੈਟ 'ਚ ਰਹਿਣਾ ਸ਼ੁਰੂ ਕੀਤਾ ਸੀ। ਤਰੇਵਿਸਨ ਦੇ ਪਰਿਵਾਰ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਦੋਹਾਂ ਨੇ ਆਖਰੀ ਫੋਨ ਕਰਕੇ ਸਭ ਤੋਂ ਅਲਵਿਦਾ ਲਈ।  ਹਰ ਪਾਸੇ ਅੱਗ ਦੀਆਂ ਲਪਟਾਂ 'ਚ ਘਿਰੇ ਇਸ ਜੋੜੇ ਨੂੰ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦਾ ਬਚਣਾ ਮੁਸ਼ਕਲ ਹੈ। ਤਰੇਵਿਸਨ ਨੇ ਆਪਣੀ ਮਾਂ ਨੂੰ ਅੰਤਿਮ ਅਲਵਿਦਾ ਕਰਦਿਆਂ ਕਿਹਾ ਕਿ ਉਸ ਨੂੰ ਮਾਂ ਨੇ ਜੋ ਵੀ ਦਿੱਤਾ ਉਹ ਉਸ ਸਭ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਉਸ ਨੇ ਕਿਹਾ ,''ਮੈਂ ਤੁਹਾਡੀ ਮਦਦ ਸਵਰਗ ਤੋਂ ਕਰਾਂਗੀ। ਤੁਸੀਂ ਮੇਰੇ ਲਈ ਬਹੁਤ ਕੁੱਝ ਕੀਤਾ, ਇਸ ਲਈ ਧੰਨਵਾਦ। ਮੈਂ ਬਸ ਇਸ ਦੁਨੀਆ ਤੋਂ ਜਾਣ ਹੀ ਵਾਲੀ ਹਾਂ।'' 

PunjabKesari
ਉਸਦੇ ਪਰਿਵਾਰ ਨੇ ਕਿਹਾ ਕਿ ਕੁੜੀ ਨੇ ਦੋ ਵਾਰ ਫੋਨ ਕੀਤਾ ਸੀ ਪਹਿਲਾਂ ਉਸ ਨੇ ਦੱਸਿਆ ਸੀ ਕਿ ਉਸ ਦਾ ਮੰਗੇਤਰ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ । ਇਸ ਮਗਰੋਂ ਉਸ ਨੇ ਫਿਰ ਫੋਨ ਕੀਤਾ ਤੇ ਕਿਹਾ ਕਿ ਅੱਗ ਦੀਆਂ ਲਪਟਾਂ ਪੌੜੀਆਂ ਤਕ ਆ ਗਈਆਂ ਹਨ ਤੇ ਫਿਰ ਉਸ ਦਾ ਫੋਨ ਕੱਟ ਗਿਆ। ਇਸ ਮਗਰੋਂ ਪਰਿਵਾਰ ਨੇ ਕਈ ਫੋਨ ਕੀਤੇ ਪਰ ਫੋਨ ਨਹੀਂ ਚੁੱਕਿਆ ਗਿਆ। ਪਰਿਵਾਰ ਨੇ ਦੱਸਿਆ ਕਿ ਉਹ ਦੋਵੇਂ ਆਰਕੀਟੈਕਚਰ 'ਚ ਗ੍ਰੈਜੂਏਸ਼ਨ ਕਰ ਚੁੱਕੇ ਸਨ। ਕੰਮ ਦੀ ਭਾਲ 'ਚ ਉਹ 3 ਮਹੀਨੇ ਪਹਿਲਾਂ ਉਹ ਇੰਗਲੈਂਡ ਪੁੱਜੇ ਸਨ ਤੇ ਇਕ ਹਫਤਾ ਪਹਿਲਾਂ ਹੀ ਉਹ ਇਸ ਇਮਾਰਤ 'ਚ ਆਏ ਸਨ। ਫਿਲਹਾਲ ਪਰਿਵਾਰ ਉਨ੍ਹਾਂ ਦੀਆਂ ਲਾਸ਼ਾਂ ਲੱਭ ਰਿਹਾ ਹੈ ਪਰ ਅਜੇ ਤਕ ਲਾਸ਼ਾਂ ਦੀ ਕੋਈ ਪਛਾਣ ਨਹੀਂ ਹੋਈ।PunjabKesari

 


Related News