ਨਸ਼ਿਆਂ ''ਚ ਪੈ ਕੇ ਪਤੀ ਨੇ ਇੰਝ ਬਰਬਾਦ ਕੀਤੀ ਜ਼ਿੰਦਗੀ, ਪਤਨੀ ਨੇ ਸੁਣਾਈ ਹੱਡ-ਬੀਤੀ

06/25/2017 3:09:42 PM

ਟੋਰਾਂਟੋ— ਕੈਨੇਡਾ 'ਚ ਰਹਿਣ ਵਾਲੀ ਸਾਸ਼ਾ ਵੁੱਡ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਮੁਰੇ ਸ਼ਾਅ ਦੀ ਮੌਤ ਬਹੁਤ ਜ਼ਿਆਦਾ ਨਸ਼ਾ ਕਰਨ ਕਰਕੇ ਹੋਈ ਸੀ। ਉਸ ਨੇ ਵੈਨਕੂਵਰ 'ਚ ਪਿਛਲੇ ਸਾਲ ਆਖਰੀ ਸਾਹ ਲਿਆ ਸੀ। ਉਸ ਨੇ ਕਿਹਾ ਕਿ ਉਹ ਲੋਕਾਂ ਅੱਗੇ ਉਸ ਦੀ ਕਹਾਣੀ ਇਸ ਲਈ ਰੱਖ ਰਹੀ ਹੈ ਤਾਂ ਕਿ ਲੋਕ ਇਸ ਤੋਂ ਸਬਕ ਲੈ ਸਕਣ ਕਿ ਨਸ਼ਾ ਕਰਨ ਦਾ ਅੰਤ ਮੌਤ ਹੀ ਹੁੰਦਾ ਹੈ। ਇਸ ਲਈ ਸਮਾਂ ਰਹਿੰਦੇ ਨਸ਼ੇ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਉਸ ਨੇ ਇਕ ਦਿਨ ਪਹਿਲੀ ਵਾਰ ਬੀਅਰ ਪੀਤੀ ਤੇ ਫਿਰ ਉਹ ਹੌਲੀ-ਹੌਲੀ ਸ਼ਰਾਬ ਪੀਣ ਦਾ ਆਦੀ ਬਣ ਗਿਆ। ਉਸ ਨੇ ਕਿਹਾ ਕਿ ਉਹ ਬਹੁਤ ਵਧੀਆ ਖਿਡਾਰੀ ਤੇ ਸਾਇਕਲਿਸਟ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਉਹ ਸ਼ਰਾਬ ਤੇ ਨਸ਼ਿਆਂ 'ਚ ਪੈ ਕੇ ਇਸ ਤਰ੍ਹਾਂ ਜ਼ਿੰਦਗੀ ਬਰਬਾਦ ਕਰ ਲਵੇਗਾ। ਉਹ ਇਸ ਗੱਲ ਕਾਰਨ ਸ਼ਰਮਿੰਦਾ ਸੀ ਕਿ ਉਹ ਸ਼ਰਾਬ ਤੇ ਨਸ਼ੇ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਪਰ ਉਹ ਇਸ ਦਾ ਇੰਨਾ ਆਦੀ ਹੋ ਗਿਆ ਸੀ ਕਿ ਪਿੱਛੇ ਨਾ ਮੁੜ ਸਕਿਆ।


Related News