ਸੰਘੀ ਸਿਹਤ ਮੰਤਰੀ ਨੇ ਕੀਤਾ ਵੈਨਕੁਵਰ ਦਾ ਦੌਰਾ, ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਕੀਤੀ ਗੱਲ

10/22/2017 3:42:58 PM

ਵੈਨਕੁਵਰ,(ਬਿਊਰੋ)— ਸ਼ਨੀਵਾਰ ਨੂੰ ਕੈਨੇਡੀਅਨ ਸੰਘੀ ਮੰਤਰੀਆਂ ਨੇ ਵੈਨਕੁਵਰ ਦੇ ਡਾਊਨਟਾਊਨ ਦਾ ਦੌਰਾ ਕੀਤਾ। ਸਿਹਤ ਮੰਤਰੀ ਗਿਨੇਟੀ ਪੈਟੀਟਪੈਸ ਟਾਇਲਰ ਨੇ ਪਹਿਲੀ ਵਾਰ ਇੱਥੋਂ ਦਾ ਦੌਰਾ ਕੀਤਾ। ਅਗਸਤ ਮਹੀਨੇ 'ਚ ਉਨ੍ਹਾਂ ਨੂੰ ਇਸ ਪੋਸਟ ਲਈ ਨਾਮਜ਼ਦ ਕੀਤਾ ਗਿਆ ਸੀ। ਟਾਇਲਰ ਨਾਲ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸਨ ਅਤੇ ਉਨ੍ਹਾਂ ਨੇ ਕਰਾਸਟਾਊਨ ਕਲੀਨਿਕ, ਇਨਸਾਇਟ ਅਤੇ ਵੰਦੂ ਤੋਂ ਇਲਾਵਾ ਕਈ ਹੋਰ ਥਾਵਾਂ ਦਾ ਦੌਰਾ ਕੀਤਾ। ਇਸ ਦੌਰੇ ਮਗਰੋਂ ਸਿਹਤ ਮੰਤਰੀ ਨੇ ਰਿਪੋਰਟਰਾਂ ਨਾਲ ਭਾਵੁਕ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੇ ਦੁੱਖ ਵੰਡਾ ਕੇ ਉਨ੍ਹਾਂ ਨੂੰ ਚੰਗਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੇ ਸਿਹਤ ਵਿਭਾਗ ਲਈ ਹੋਰ ਵੀ ਯੋਗਦਾਨ ਪਾਉਂਦੇ ਰਹਿਣਗੇ । ਬ੍ਰਿਟਿਸ਼ ਕੋਲੰਬੀਆ ਦੇ ਵੂਮਨ ਹਸਪਤਾਲ ਅਤੇ ਹੈਲਥ ਸੈਂਟਰ 'ਚ ਹੋਰ ਸੁਧਾਰ ਕਰਨ ਲਈ ਉਨ੍ਹਾਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦੀ ਵੀ ਗੱਲ ਆਖੀ। ਸੰਘੀ ਸਰਕਾਰ ਕਈ ਮਿਲੀਅਨਜ਼ ਦਾ ਯੋਗਦਾਨ ਦੇ ਕੇ ਸਿਹਤ ਖੇਤਰ 'ਚ ਸੁਧਾਰ ਕਰ ਰਹੀ ਹੈ।


Related News