ਇਸ ਸਮੇਂ ''ਤੇ ਖਾਣਾ ਖਾਣ ਨਾਲ ਵੱਧ ਸਕਦਾ ਹੈ ਮੋਟਾਪਾ

07/23/2017 11:16:58 AM

ਲੰਡਨ— ਇਕ ਸੋਧ ਮੁਤਾਬਕ ਪਤਾ ਚੱਲਿਆ ਹੈ ਕਿ ਜੇ ਤੁਸੀਂ ਨਿਸ਼ਚਿਤ ਸਮੇਂ 'ਤੇ ਕੁਝ ਖਾਂਦੇ ਹੋ ਤਾਂ ਤੁਹਾਡਾ ਭਾਰ ਘੱਟ ਸਕਦਾ ਹੈ ਪਰ ਨਿਸ਼ਚਿਤ ਸਮੇਂ 'ਤੇ ਨਾ ਖਾਣ ਨਾਲ ਤੁਹਾਡਾ ਬੀ. ਐੱਮ. ਆਈ. ਵੱਧ ਸਕਦਾ ਹੈ। 50 ਹਜ਼ਾਰ ਤੋਂ ਜ਼ਿਆਦਾ ਲੋਕਾਂ 'ਤੇ ਕੀਤੇ ਗਏ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਦੇਰ ਰਾਤ ਖਾਣ ਨਾਲ ਤੁਹਾਡਾ ਮੋਟਾਪਾ ਵੱਧ ਸਕਦਾ ਹੈ। ਸੋਧ ਵਿਚ ਪਤਾ ਲੱਗਾ ਹੈ ਕਿ ਭਾਰ ਘਟਾਉਣ 'ਤੇ ਖਾਣ ਦੇ ਸਮੇਂ ਦਾ ਬਹੁਤ ਅਸਰ ਪੈਂਦਾ ਹੈ। ਅਧਿਐਨ ਵਿਚ ਪਾਇਆ ਗਿਆ ਕਿ ਹੈਵੀ ਡਿਨਰ ਕਰਨ ਨਾਲ ਮੋਟਾਪਾ ਵੱਧਦਾ ਹੈ।
ਇਸ ਵਿਚ ਕੋਈ ਹੈਰਾਨੀ ਨਹੀਂ ਕਿ ਇਕ ਦਿਨ ਵਿਚ ਤਿੰਨ ਤੋਂ ਜ਼ਿਆਦਾ ਵਾਰੀ ਭੋਜਨ ਕਰਨ ਨਾਲ ਬੀ. ਐੱਮ. ਆਈ. ਵੱਧ ਸਕਦਾ ਹੈ। ਵਿਗਿਆਨੀਆਂ ਨੇ ਨਾਸ਼ਤਾ ਅਤੇ ਲੰਚ ਲੈਣ ਦੀ ਸਲਾਹ ਦਿੱਤੀ ਹੈ ਅਤੇ ਭਾਰ ਘਟਾਉਣ ਲਈ ਡਿਨਰ ਨਾ ਕਰਨ ਦੀ ਸਲਾਹ ਦਿੱਤੀ ਹੈ।
ਵਿਗਿਆਨੀ ਹਾਨਾ ਕਾਹਲੇਅੋਵਾ ਨੇ ਦੱਸਿਆ ਕਿ ਸਨੈਕਸ ਤੋਂ ਪਰਹੇਜ਼ ਕੀਤਾ ਜਾਵੇ ਅਤੇ ਸਿਹਤਮੰਦ ਨਾਸ਼ਤਾ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਭਾਰ ਘਟਾਉਣ ਲਈ 'ਸਵੇਰ ਦਾ ਨਾਸ਼ਤਾ ਰਾਜਾ ਦੀ ਤਰ੍ਹਾਂ, ਦਿਨ ਦਾ ਭੋਜਨ ਰਾਜਕੁਮਾਰ ਦੀ ਤਰ੍ਹਾਂ ਅਤੇ ਰਾਤ ਦਾ ਭੋਜਨ ਭਿਖਾਰੀ ਦੀ ਤਰ੍ਹਾਂ' ਕਰਨਾ ਠੀਕ ਰਹਿੰਦਾ ਹੈ। ਭਾਰ ਘਟਾਉਣ ਲਈ ਜਿਸ ਵਿਚ ਚਾਹ ਵੀ ਸ਼ਾਮਲ ਹੈ, ਇਹ ਤੁਹਾਡੇ ਮੈਟਾਬਾਲੀਜਮ ਨੂੰ ਵਧਾਉਂਦਾ ਹੈ। ਗ੍ਰੀਨ ਟੀ ਅਤੇ ਹਲਦੀ ਵਾਲਾ ਦੁੱਧ ਵੀ ਭਾਰ ਘਟਾਉਣ ਲਈ ਲਾਭਕਾਰੀ ਹੈ।


Related News