ਮਹਿਲ ਜਿਹੇ ਘਰ 'ਚ ਰਹਿੰਦੀ ਹੈ 3 ਸਾਲਾ ਸਟਾਰ, ਜਿਊਂਦੀ ਹੈ ਸੈਲੀਬ੍ਰਿਟੀ ਲਾਈਫ

12/11/2017 4:21:44 PM

ਸਿਡਨੀ (ਬਿਊਰੋ)— ਅੱਜ-ਕਲ੍ਹ ਸੋਸ਼ਲ ਮੀਡੀਆ 'ਤੇ ਕੋਈ ਵੀ ਇਨਸਾਨ ਮਸ਼ਹੂਰ ਹੀਰੋ ਬਣ ਸਕਦਾ ਹੈ। ਇਹ ਗੱਲ ਪੂਰੀ ਤਰ੍ਹਾਂ ਸੱਚ ਹੈ। ਆਸਟ੍ਰੇਲੀਆ ਵਿਚ ਰਹਿਣ ਵਾਲੀ ਤਿੰਨ ਸਾਲਾ ਲੜਕੀ ਇੰਸਟਾਗ੍ਰਾਮ 'ਤੇ ਸਟਾਰ ਬਣ ਚੁੱਕੀ ਹੈ। 1,54,000 ਤੋਂ ਜ਼ਿਆਦਾ ਫਾਲੋਅਰਜ਼ ਦੇ ਨਾਲ ਇਹ ਬੱਚੀ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ। ਹਾਲ ਹੀ ਵਿਚ 3 ਸਾਲ ਦੀ 'Millie-Belle' ਨੇ ਆਪਣੇ ਨਵੇਂ ਛੋਟੇ ਘਰ ਦੀ ਤਸਵੀਰ ਸ਼ੇਅਰ ਕੀਤੀ ਹੈ। ਇਹ ਘਰ ਕਿਸੇ ਸੈਲੀਬ੍ਰਿਟੀ ਦੇ ਲਗਜ਼ਰੀ ਘਰ ਤੋਂ ਘੱਟ ਨਹੀਂ ਹੈ। ਮਿਲੀ ਬੈਲੇ ਦੇ ਮਾਤਾ-ਪਿਤਾ ਸੋਸ਼ਲ ਮੀਡੀਆ 'ਤੇ ਉਸ ਦੀ ਪ੍ਰਸਿੱਧੀ ਨੂੰ ਦੇਖ ਕੇ ਉਸ ਨੂੰ ਇਕ ਸਟਾਰ ਦੀ ਤਰ੍ਹਾਂ ਹੀ ਰੱਖਦੇ ਹਨ। 
ਮਿਲੀ ਦੇ ਨਵੇਂ ਘਰ ਦੀਆਂ ਹਨ ਇਹ ਵਿਸ਼ੇਸ਼ਤਾਵਾਂ
1. ਮਿਲੀ ਦੀ ਮਾਂ ਦੱਸਦੀ ਹੈ ਕਿ ਉਨ੍ਹਾਂ ਨੇ ਆਪਣੀ ਬੇਟੀ ਲਈ ਇਹ ਮਿਨੀ ਘਰ 5000 ਡਾਲਰ (ਕਰੀਬ 3 ਲੱਖ 20 ਹਜ਼ਾਰ) ਦੀ ਲਾਗਤ ਨਾਲ ਖੁਦ ਬਣਾਇਆ ਹੈ। 
2. ਇਸ ਘਰ ਨੂੰ ਮਿਲੀ ਦੇ ਪਿਤਾ ਨੇ ਡਿਜ਼ਾਈਨ ਕੀਤਾ ਹੈ। ਇਸ ਮਿਨੀ ਘਰ ਨੂੰ ਬਣਾਉਣ ਵਿਚ ਤਿੰਨ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਾ। 
3. 3 ਸਾਲਾ ਇਸ ਸਟਾਰ ਦੇ ਘਰ ਵਿਚ 50 ਇੰਚ ਦਾ ਟੀ. ਵੀ. ਅਤੇ ਡੀ. ਵੀ. ਡੀ. ਪਲੇਅਰ ਲੱਗਾ ਹੈ। 
4. ਇਸ ਘਰ ਵਿਚ ਮਿਲੀ ਲਈ ਇਕ ਪਿਆਨੋ ਵੀ ਹੈ। ਇਸ ਦੇ ਇਲਾਵਾ ਮਿਨੀ ਮੇਕਅੱਪ ਵੈਨਿਟੀ ਵੀ ਬਣਾਈ ਗਈ ਹੈ।
5. ਇਸ ਘਰ ਦੀ ਛੱਤ, ਕੰਧਾਂ, ਲਾਈਟਾਂ, ਝੂਮਰ ਅਤੇ ਪਰਦੇ ਕਿਸੇ ਮਹਿਲ ਨੂੰ ਵੀ ਮਾਤ ਦਿੰਦੇ ਹਨ।
6. ਮਿਲੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਇਸ ਘਰ ਵਿਚ ਏ. ਸੀ. ਸਿਸਟਮ ਵੀ ਲਗਵਾਏਗੀ।
PunjabKesari

ਇਸ ਤਰ੍ਹਾਂ 3 ਸਾਲਾ ਬੱਚੀ ਬਣੀ ਇੰਸਟਾਗ੍ਰਾਮ ਸਟਾਰ
ਮਿਲੀ ਦੀ ਮਾਂ ਮੁਤਾਬਕ ਜਦੋਂ ਮਿਲੀ ਦੋ ਮਹੀਨੇ ਦੀ ਸੀ, ਉਦੋਂ ਉਸ ਦਾ ਇੰਸਟਾਗ੍ਰਾਮ ਅਕਾਊਂਟ ਬਣਾਇਆ ਗਿਆ ਸੀ। ਇਸ ਦਾ ਉਦੇਸ਼ ਸੀ ਕਿ ਉਸ ਦੇ ਪਰਿਵਾਰ ਵਾਲੇ ਉਸ ਦੀਆਂ ਤਸਵੀਰਾਂ ਦੇਖ ਸਕਣ। ਜਿਵੇਂ-ਜਿਵੇਂ ਉਹ ਇੰਸਟਾਗ੍ਰਾਮ 'ਤੇ ਮਸ਼ਹੂਰ ਹੋਣ ਲੱਗੀ ਬੱਚਿਆਂ ਦੇ ਮਸ਼ਹੂਰ ਬ੍ਰਾਂਡਸ ਉਸ ਨੂੰ ਸਪੋਨਸਰ ਕਰਨ ਲੱਗੇ। ਉਹ ਮਿਲੀ ਦੀ ਇਕ ਪੋਸਟ ਵਿਚ ਆਪਣੇ ਬ੍ਰਾਂਡ ਦੇ ਕੱਪੜੇ ਪਾਉਣ ਲਈ 250 ਡਾਲਰ ਦਿੰਦੇ ਸਨ। ਇੰਨਾ ਹੀ ਨਹੀਂ ਇਸੇ ਸਾਲ ਮਿਲੀ ਨੇ ਨਿਊਯਾਰਕ ਫੈਸ਼ਨ ਵੀਕ ਵਿਚ ਬੱਚਿਆਂ ਦੇ ਸੈਕਸ਼ਨ ਵਿਚ ਹਿੱਸਾ ਲਿਆ ਸੀ।


Related News