ਇਹ ਵਿਅਕਤੀ ਰੋਜ਼ਾਨਾ ਸਬਵੇ ਤੱਕ ਜਾਂਦਾ ਹੈ ਪੈਦਲ, ਜਾਣੋ ਕਿਉਂ

01/17/2018 5:06:28 PM

ਬੀਜਿੰਗ (ਬਿਊਰੋ)— ਪਰਿਵਾਰ ਦੇ ਪਾਲਣ-ਪੋਸ਼ਣ ਲਈ ਕਈ ਵਾਰੀ ਵਿਅਕਤੀ ਨੂੰ ਘਰ ਛੱਡ ਕੇ ਕਿਸੇ ਹੋਰ ਜਗ੍ਹਾ ਜਾਣਾ ਪੈਂਦਾ ਹੈ। ਪਰਿਵਾਰ ਤੋਂ ਦੂਰ ਰਹਿੰਦੇ ਵਿਅਕਤੀ ਦਾ ਮਨ ਤਾਂ ਪਰਿਵਾਰ ਨੂੰ ਮਿਲਣ ਲਈ ਕਰਦਾ ਹੀ ਹੈ। ਇਸ ਤੜਫ ਨੂੰ ਉਹ ਫੋਨ 'ਤੇ ਗੱਲ ਕਰਕੇ ਘੱਟ ਕਰ ਸਕਦੇ ਹਨ। ਅੱਜ-ਕਲ੍ਹ ਇੰਟਰਨੈੱਟ ਦੀ ਸਹੂਲਤ ਕਾਰਨ ਵਿਅਕਤੀ ਵੀਡੀਓ ਕਾਲ ਕਰ ਕੇ ਆਹਮੋ-ਸਾਹਮਣੇ ਗੱਲਬਾਤ ਕਰ ਸਕਦਾ ਹੈ ਪਰ ਗਰੀਬੀ ਕਾਰਨ ਕਈ ਵਾਰੀ ਅਜਿਹਾ ਵੀ ਸੰਭਵ ਨਹੀਂ ਹੋ ਪਾਉਂਦਾ। ਚੀਨ ਦੇ ਇਕ ਪ੍ਰਵਾਸੀ ਮਜ਼ਦੂਰ ਦਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਹੇਨਾਨ ਸੂਬੇ ਵਿਚ ਰਹਿਣ ਵਾਲੇ ਜੀ ਯੁਆਨਝੇਂਗ ਨੂੰ ਅਕਤੂਬਰ ਮਹੀਨੇ ਸ਼ੰਘਾਈ ਵਿਚ ਕੰਮ ਕਰਨ ਲਈ ਜਾਣਾ ਪਿਆ ਸੀ, ਜੋ ਉਸ ਦੇ ਸੂਬੇ ਤੋਂ ਲੱਗਭਗ 9 ਘੰਟਿਆਂ ਦੀ ਦੂਰੀ 'ਤੇ ਹੈ। 

PunjabKesari
ਪਰਿਵਾਰ ਨਾਲ ਗੱਲਬਾਤ ਕਰਨ ਲਈ ਹੁਣ ਯੁਆਨਝੇਂਗ ਹਰ ਰਾਤ ਫ੍ਰੀ ਵਾਈ-ਫਾਈ ਦੀ ਵਰਤੋਂ ਕਰਦੇ ਹਨ ਅਤੇ ਇਸ ਲਈ ਉਹ ਇਕ ਸਬਵੇ ਸਟੇਸ਼ਨ 'ਤੇ ਜਾਂਦੇ ਹਨ। ਉਹ ਵੀਡੀਓ ਕਾਲ ਕਰ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰ ਲੈਂਦਾ ਹੈ। ਇਕ ਉਸਾਰੀ ਕਾਮੇ ਦੇ ਰੂਪ ਵਿਚ ਕੰਮ ਕਰਕੇ ਯੁਆਨਝੇਂਗ 200-300 ਯੁਆਨ (1900 ਤੋਂ 2800 ਰੁਪਏ) ਰੋਜ਼ਾਨਾ ਕਮਾ ਲੈਂਦਾ ਹੈ ਅਤੇ ਇਕ ਹੋਸਟਲ ਵਿਚ ਰਹਿੰਦਾ ਹੈ। ਪੈਸਿਆਂ ਦੀ ਕਮੀ ਕਾਰਨ ਦੋ ਬੱਚਿਆਂ ਦਾ ਪਿਤਾ ਯੁਆਨਝੇਂਗ ਨਿਜ਼ੀ ਇੰਟਰਨੈੱਟ ਕਨੈਕਸ਼ਨ ਦਾ ਖਰਚ ਨਹੀ ਉਠਾ ਸਕਦਾ। ਇਸ ਲਈ ਉਹ ਹਰ ਰਾਤ ਨੇੜੇ ਦੇ ਸਬਵੇ ਸਟੇਸ਼ਨ 'ਤੇ ਜਾਂਦਾ ਹੈ। 

PunjabKesari
ਯੁਆਨਝੇਂਗ ਆਮਤੌਰ 'ਤੇ ਸ਼ਾਮ ਦੇ 7 ਜਾਂ 8 ਵਜੇ ਆਪਣੇ ਪਰਿਵਾਰ ਨਾਲ ਗੱਲ ਕਰਦਾ ਹੈ। ਯੁਆਨਝੇਂਗ ਨੇ ਦੱਸਿਆ,''ਮੈਂ ਪੈਸਿਆਂ ਦੀ ਕਮੀ ਕਾਰਨ ਫਾਲਤੂ ਖਰਚ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਆਪਣੇ ਪਰਿਵਾਰ ਦੀ ਬਹੁਤ ਯਾਦ ਆਉਂਦੀ ਹੈ। ਮੈਂ ਹਮੇਸ਼ਾ ਆਪਣੇ ਪਰਿਵਾਰ ਨਾਲ ਸੰਪਰਕ ਬਣਾਈ ਰੱਖਣਾ ਚਾਹੁੰਦਾ ਹਾਂ।'' ਯੁਆਨਝੇਂਗ ਰੋਜ਼ਾਨਾ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਸਬਵੇ ਸਟੇਸ਼ਨ 'ਤੇ ਜਾਂਦਾ ਸੀ ਪਰ ਇਕ ਦਿਨ ਕਿਸੇ ਨੇ ਵੀਡੀਓ ਕਾਲ ਕਰਦੇ ਉਸ ਦੀ ਤਸਵੀਰ ਖਿੱਚ ਲਈ ਅਤੇ ਆਨਲਾਈਨ ਸ਼ੇਅਰ ਕਰ ਦਿੱਤੀ। ਜਲਦੀ ਹੀ ਇਹ ਤਸਵੀਰ ਚੀਨ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਯੁਆਨਝੇਂਗ ਦੀ ਪਤਨੀ ਨੂੰ ਵੀ ਇਹ ਨਹੀਂ ਪਤਾ ਸੀ ਕਿ ਪਰਿਵਾਰ ਨਾਲ ਵੀਡੀਓ ਕਾਲ 'ਤੇ ਗੱਲ ਕਰਨ ਲਈ ਉਹ ਰੋਜ਼ਾਨਾ ਸਬਵੇ ਤੱਕ ਪੈਦਲ ਆਉਂਦਾ ਹੈ। ਯੁਆਨਝੇਂਗ ਦੀ ਪਤਨੀ ਵੀ ਗੁਆਂਢੀ ਦੇ ਇੰਟਰਨੈੱਟ ਕਨੈਕਸ਼ਨ ਤੋਂ ਫ੍ਰੀ ਵਾਈ-ਫਾਈ ਦੀ ਵਰਤੋਂ ਕਰ ਕੇ ਉਸ ਨਾਲ ਗੱਲ ਕਰਦੀ ਸੀ।


Related News