ਪਰਿਵਾਰ ਵਾਲੇ ਕਰ ਰਹੇ ਸਨ ਦਫਨਾਉਣ ਦੀ ਤਿਆਰੀ, ਤਾਂ ਅਚਾਨਕ ਹੀ ਆਈ ਆਵਾਜ਼, ਕੀ ਚੱਲ ਰਿਹੈ ਇਥੇ

08/16/2017 5:35:14 PM

ਬੀਜਿੰਗ— ਚੀਨ ਦੇ ਸਿਚੁਆਨ ਸੂਬੇ ਵਿਚ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇਕ ਮੁਰਦਾ ਦਫਨਾਉਣ ਦੌਰਾਨ ਉੱਠ ਕੇ ਨਾ ਸਿਰਫ ਖੜ੍ਹਾ ਹੋ ਗਿਆ, ਸਗੋਂ ਉਸ ਨੇ ਪੁੱਛਿਆ ਵੀ ਕਿ ਇਹ ਸਭ ਕੀ ਚੱਲ ਰਿਹਾ ਹੈ । 
ਜ਼ਿਕਰਯੋਗ ਹੈ ਕਿ ਆਪਣੀ ਮੌਤ ਦੇ 8 ਘੰਟੇ ਬਾਅਦ ਹੁਆਂਗ ਨਾਂ ਦਾ ਸ਼ਖਸ ਅਚਾਨਕ ਉਠ ਕੇ ਬੈਠ ਗਿਆ । ਉਸ ਦੌਰਾਨ ਉਸ ਨੂੰ ਦਫਨਾਉਣ ਦੀ ਤਿਆਰੀ ਚੱਲ ਰਹੀ ਸੀ । ਇਸ ਘਟਨਾ ਨਾਲ ਜਿੱਥੇ ਕੁਝ ਲੋਕ ਡਰ ਗਏ, ਉਥੇ ਹੀ ਪਰਿਵਾਰ ਦੇ ਲੋਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ । ਮਾਮਲਾ ਸਿਚੁਆਨ ਸੂਬੇ ਦੇ ਜੂਨਲੀ ਕਾਊਂਟੀ ਦਾ ਹੈ । ਇੱਥੇ ਰਹਿਣ ਵਾਲੇ 75 ਸਾਲ ਦੇ ਹੁਆਂਗ ਦਾ ਸਾਹ ਬੰਦ ਹੋ ਗਿਆ ਸੀ ਅਤੇ ਉਸ ਦੇ ਹੱਥ ਠੰਡੇ ਹੋ ਗਏ ਸਨ । ਉਸ ਦੇ ਪਰਿਵਾਰ ਵਾਲਿਆਂ ਨੇ ਹੋਰ ਰਿਸ਼ਤੇਦਾਰਾਂ ਨੂੰ ਸੋਗ ਦਾ ਸੁਨੇਹਾ ਭੇਜ ਦਿੱਤਾ ਸੀ । 
ਹੁਆਂਗ ਨੂੰ ਦਫਨਾਉਣ ਲਈ ਤਾਬੂਤ ਵਿਚ ਲਿਟਾ ਦਿੱਤਾ ਗਿਆ ਸੀ । ਇਸ ਦੌਰਾਨ ਹੁਆਂਗ ਦੇ ਰਿਸ਼ਤੇਦਾਰ ਵੀ ਉੱਥੇ ਪੁੱਜਣ ਲੱਗੇ ਸਨ । ਜਿਵੇਂ ਹੀ ਉਹ ਹੁਆਂਗ ਦੇ ਤਾਬੂਤ ਨੂੰ ਦਫਨਾਉਣ ਲੱਗੇ ਤਾਂ ਉਹ ਉਠ ਕੇ ਬੈਠ ਗਿਆ ਅਤੇ ਪੁੱਛਿਆ ਕਿ ਇੱਥੇ ਕੀ ਹੋ ਰਿਹਾ ਹੈ । ਥੋੜ੍ਹੀ ਦੇਰ ਲਈ ਸਾਰੇ ਲੋਕ ਡਰ ਗਏ । ਹੁਆਂਗ ਨੇ ਫਿਰ ਆਪਣੇ ਤਾਬੂਤ ਨੂੰ ਦੇਖਿਆ ਅਤੇ ਆਲੇ-ਦੁਆਲੇ ਨਜ਼ਰ ਘੁਮਾਈ ਇਸ ਤੋਂ ਬਾਅਦ ਲੋਕਾਂ ਤੋਂ ਪੁੱਛਿਆ ਕਿ ਕੀ ਉਹ ਦਫਨਾਉਣ ਦੀ ਤਿਆਰੀ ਕਰ ਰਹੇ ਸਨ । ਪਿੰਡ ਵਾਸੀ ਇਹ ਦੇਖ ਕੇ ਹੈਰਾਨ ਸਨ। ਇਸ ਤੋਂ ਬਾਅਦ ਉਸ ਨੂੰ ਤੁਰੰਤ ਤਾਬੂਤ ਵਿਚੋਂ ਬਾਹਰ ਕੱਢ ਕੇ ਬਿਸਤਰੇ ਉੱਤੇ ਲਿਟਾਇਆ ਗਿਆ ।


Related News