''ਰਾਜੀਵ ਗਾਂਧੀ ਦੇ ਚੀਨ ਦੌਰੇ ਨਾਲ ਸੰਬੰਧਾਂ ਵਿਚ ਜੰਮੀ ਬਰਫ ਪਿਘਲੀ''

10/13/2017 5:58:15 PM

ਬੀਜਿੰਗ (ਬਿਊਰੋ)— ਚੀਨ ਦੇ ਇਕ ਸਾਬਕਾ ਡਿਪਲੋਮੈਟ ਨੇ ਕਿਹਾ ਹੈ ਕਿ ਸਾਲ 1988 ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਚੀਨ ਦੌਰੇ ਨਾਲ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚ ਗਰਮਾਹਟ ਆਈ। ਇਸ ਦੌਰੇ ਨੇ ਦੋਹਾਂ ਦੇਸ਼ਾਂ  ਵਿਚਕਾਰ ਸੰਬੰਧਾਂ ਦੀ ਬਹਾਲੀ ਅਤੇ ਵਿਕਾਸ ਵਿਚ ਮਹੱਤਵਪੂਰਣ ਰੋਲ ਅਦਾ ਕੀਤਾ। ਦਿੱਲੀ ਵਿਚ ਚੀਨ ਦੇ ਦੂਤਾਵਾਸ ਵਿਚ ਕਾਊਂਸਲਰ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਕੋਂਗ ਸ਼ਿਆਂਗ ਨੇ ਇਕ ਲੇਖ ਵਿਚ ਲਿਖਿਆ ਹੈ ਕਿ ਸਾਲ 1987 ਵਿਚ ਭਾਰਤ ਵਿਚ ਚੀਨ ਦੇ ਰਾਜਦੂਤ ਲੀ ਲਿਆਨਕਿੰਗ ਅਤੇ ਰਾਜੀਵ ਗਾਂਧੀ ਵਿਚਕਾਰ ਮੁਲਾਕਾਤ ਨਾਲ ਦੋ-ਪੱਖੀ ਸੰਬੰਧਾਂ 'ਤੇ ਜੰਮੀ ਬਰਫ ਪਿਘਲੀ, ਜਿਸ ਮਗਰੋਂ  ਰਾਜੀਵ ਬੀਜਿੰਗ ਦੌਰੇ 'ਤੇ ਆਏ। 
ਇਹ 34 ਸਾਲਾਂ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਸ ਦੇਸ਼ ਦਾ ਪਹਿਲਾ ਦੌਰਾ ਸੀ। ਕੋਂਗ ਨੇ ਰਾਜੀਵ ਗਾਂਧੀ ਦੀ ਚੀਨ ਯਾਤਰਾ ਦੇ ਘਟਨਾਕ੍ਰਮ ਅਤੇ ਤੰਗ ਸ਼ਿਆਅੋਪਿੰਗ ਸਮੇਤ ਚੀਨ ਦੇ ਚੋਟੀ ਦੇ ਨੇਤਾਵਾਂ ਨਾਲ ਉਨ੍ਹਾਂ ਦੀ ਬੰਦ ਕਮਰੇ ਵਿਚ ਹੋਈ ਬੈਠਕਾਂ ਦੇ ਬਾਰੇ ਵਿਚ ਦੁਰਲੱਭ ਖੁਲਾਸਾ ਕਰਨ ਵਾਲੇ ਇਕ ਲੇਖ ਵਿਚ ਕਿਹਾ ਹੈ ਕਿ ਨਵੀਂ ਪੀੜ੍ਹੀ ਦੇ ਨੇਤਾ ਦੇ ਤੌਰ 'ਤੇ ਰਾਜੀਵ ਗਾਂਧੀ ਆਰਥਿਕ ਸੁਧਾਰਾਂ ਜ਼ਰੀਏ ਭਾਰਤ ਦੀ ਤਰੱਕੀ ਚਾਹੁੰਦੇ ਸਨ। ਇਹ ਲੇਖ ਇਕ ਕਿਤਾਬ 'ਸਟੋਰੀਜ਼ ਆਫ ਚੀਨ ਐਂਡ ਇੰਡੀਆ' ਦਾ ਹੀ ਹਿੱਸਾ ਹਨ।


Related News