ਕਹਿੰਦੇ ਡੰਡੇ ਸਾਹਮਣੇ ਤਾਂ ਭੂਤ ਵੀ ਨੱਚਦੇ ਹਨ ਪਰ ਇਹ ਪੁਲਸ ਸਾਹਮਣੇ ਕਰ ਗਿਆ ਇਹ ਕਾਰਾ

11/18/2017 4:50:01 AM

ਹਿਊਸਟਨ — 'ਡੰਡੇ ਸਾਹਮਣੇ ਤਾਂ ਭੁੱਤ ਵੀ ਨੱਚਦੇ ਹਨ' ਵਾਲੀ ਕਹਾਵਤ ਸੁਣੀ ਤਾਂ ਹੋਵੇਗੀ। ਅਜਿਹੀ ਹੀ ਇਕ ਘਟਨਾ ਉਸ ਵੇਲੇ ਵਾਪਰੀ ਜਦੋਂ ਇਕ ਵਿਅਕਤੀ ਨੂੰ ਉਸ ਵੇਲੇ ਹਿਰਾਸਤ 'ਚ ਲਿਆ ਜਦੋਂ ਪੁਲਸ ਨੇ ਹਿਊਸਟਨ ਤੋਂ 20 ਕਿ. ਮੀ ਤੱਕ ਉਸ ਵਿਅਕਤੀ ਦਾ ਪਿੱਛਾ ਕੀਤਾ। ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਉਹ ਆਪਣੀ ਗੱਡੀ 'ਚੋਂ ਬਾਹਰ ਨਿਕਲ ਕੇ ਡਾਂਸ ਕਰਨ ਲੱਗਾ। 
ਜਾਣਕਾਰੀ ਮੁਤਾਬਕ ਵੀਰਵਾਰ ਸਵੇਰ ਨੂੰ ਇਸ ਅਣ-ਪਛਾਤੇ ਵਿਅਕਤੀ ਨੂੰ ਪੁਲਸ ਨੇ ਉਸ ਵੇਲੇ ਰੋਕਿਆ ਗਿਆ ਜਦੋਂ ਉਹ ਇੰਟਰਸਟੇਟ-45 ਕੋਲ ਪਹੁੰਚ ਗਿਆ ਸੀ। ਜੇਕਰ ਉਹ ਚਾਹੁੰਦਾ ਤਾਂ ਉਹ ਇੰਟਰਸਟੇਟ-45 ਨੇੜੇ ਪੁਲਸ ਨੂੰ ਦੇਖ ਕੇ ਵੀ ਆਪਣੀ ਗੱਡੀ ਰੋਕ ਸਕਦਾ ਸੀ ਪਰ ਉਸ ਨੇ ਅਜਿਹਾ ਨਾ ਕੀਤਾ। 
20 ਕਿ. ਮੀ. ਤੱਕ ਪੁਲਸ ਵੱਲੋਂ ਪਿੱਛਾ ਕਰਨ 'ਤੇ ਆਖਿਰ ਉਸ ਨੇ ਪੁਲਸ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੀ ਗੱਡੀ 'ਚੋਂ ਬਾਹਰ ਨਿਕਲਿਆ ਅਤੇ ਜ਼ਮੀਨ 'ਤੇ ਬੈਠਣ ਦੀ ਬਜਾਏ ਪੁਲਸ ਦੀ ਗੱਡੀ ਸਾਹਮਣੇ ਡਾਂਸ ਕਰਨ ਲੱਗਾ। ਉਸ ਦਾ ਇਹ ਡਾਂਸ ਉਸ ਵੇਲੇ ਰੁਕਿਆ ਜਦੋਂ ਪੁਲਸ ਦੇ ਕੁੱਤੇ ਉਸ ਵਿਅਕਤੀ 'ਤੇ ਹਮਲਾ। 
ਪੁਲਸ ਅਧਿਕਾਰੀ ਲੈਫ. ਲੈਰੀ ਕਰੂਸਨ ਨੇ ਕਿਹਾ ਕਿ ਜਾਂਚ ਅਧਿਕਾਰੀ ਇਹ ਪੱਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਤੇ ਉਸ ਵਿਅਕਤੀ ਨੇ ਇਹ ਸਭ ਕੁਝ ਕਿਸੇ ਪ੍ਰਭਾਵ 'ਚ ਆ ਕੇ ਨਾ ਨਹੀਂ ਕੀਤਾ। ਉਨ੍ਹਾਂ ਕਿਹਾ ਅਸੀਂ ਉਸ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News