ਖਿਡੌਣਾ ਸਮਝ ਕੇ ਜਿਸ ਨਾਲ ਖੇਡ ਰਹੇ ਸਨ ਬੱਚੇ, ਉਹ ਲੈ ਸਕਦੀ ਸੀ ਕਈ ਲੋਕਾਂ ਦੀ ਜਾਨ

10/15/2017 5:52:52 PM

ਲੰਡਨ (ਬਿਊਰੋ)— ਛੁੱਟੀਆਂ ਵਿਚ ਪਰਿਵਾਰ ਨਾਲ ਬੀਚ 'ਤੇ ਘੁੰਮਣ ਜਾਣ ਦਾ ਆਨੰਦ ਵੱਖਰਾ ਹੀ ਹੁੰਦਾ ਹੈ। ਕਈ ਵਾਰੀ ਬੀਚ 'ਤੇ ਹੈਰਾਨ ਕਰ ਦੇਣ ਵਾਲੇ ਜੀਵ ਜਾਂ ਚੀਜ਼ਾਂ ਮਿਲ ਜਾਂਦੀਆਂ ਹਨ। ਅਕਸਰ ਇਹ ਜੀਵ ਜਾਂ ਚੀਜ਼ਾਂ ਦੇਖਣ ਵਿਚ ਸੁੰਦਰ ਹੁੰਦੀਆਂ ਹਨ ਪਰ ਕਈ ਵਾਰੀ ਖਤਰਨਾਕ ਵੀ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਜਿਸ ਪਰਿਵਾਰ ਬਾਰੇ ਦੱਸ ਰਹੇ ਹਾਂ, ਜੇ ਉਨ੍ਹਾਂ ਨੇ ਥੋੜ੍ਹੀ ਜਿਹੀ ਲਾਪਰਵਾਹੀ ਹੋਰ ਵਰਤੀ ਹੁੰਦੀ ਤਾਂ ਉੱਥੇ ਮੌਜੂਦ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ।

PunjabKesari

ਇਹ ਘਟਨਾ ਯੂ. ਕੇ. ਦੇ ਵੇਲਜ਼ ਵਿਚ ਰਹਿਣ ਵਾਲੀ ਕੈਲੀ ਗ੍ਰੇਵਲ ਦੇ ਨਾਲ ਵਾਪਰੀ। ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਉਹ ਬਰੀ ਪੋਰਟ ਘੁੰਮਣ ਗਈ ਸੀ। ਉੱਥੇ ਕੈਲੀ ਸਮੁੰਦਰੀ ਕਿਨਾਰੇ ਟਹਿਲ ਰਹੀ ਸੀ। ਅਚਾਨਕ ਉਸ ਦੇ ਬੱਚਿਆਂ ਦੀ ਨਜ਼ਰ ਇਕ ਅਜੀਬ ਚੀਜ਼ 'ਤੇ ਪਈ। ਇਹ ਚੀਜ਼ ਸੀਪਾਂ ਨਾਲ ਢੱਕੀ ਹੋਈ ਸੀ। ਇਸ ਚੀਜ਼ ਦਾ ਆਕਾਰ ਗੋਲ ਸੀ, ਇਸ ਲਈ ਬੱਚੇ ਉਸ ਨੂੰ ਗੇਂਦ ਸਮਝ ਕੇ ਉਸ ਨਾਲ ਖੇਡਣ ਲੱਗ ਪਏ। ਕੈਲੀ ਵੀ ਉਸ ਗੋਲ ਦਿੱਸਣ ਵਾਲੀ ਚੀਜ਼ ਨਾਲ ਖੇਡਦੇ ਬੱਚਿਆਂ ਦੀਆਂ ਤਸਵੀਰਾਂ ਲੈਣ ਲੱਗ ਪਈ। ਕੈਲੀ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਜਿਸ ਚੀਜ਼ ਨਾਲ ਉਸ ਦੇ ਬੱਚੇ ਖੇਡ ਰਹੇ ਹਨ, ਉਹ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣ ਸਕਦੀ ਸੀ। ਕੈਲੀ ਤਾਂ ਸ਼ਾਮ ਤੱਕ ਆਪਣੇ ਪਰਿਵਾਰ ਨਾਲ ਘਰ ਵਾਪਸ ਆ ਗਈ ਪਰ ਕੁਝ ਦਿਨਾਂ ਬਾਅਦ ਉਸ ਨੂੰ ਅਖਬਾਰ ਪੜ੍ਹ ਕੇ ਉਸ ਗੋਲ ਚੀਜ਼ ਦੀ ਸੱਚਾਈ ਦਾ ਪਤਾ ਲੱਗਿਆ, ਜਿਸ ਬਾਰੇ ਜਾਣ ਕੇ ਉਸ ਦੇ ਹੋਸ਼ ਉੱਡ ਗਏ।
ਇਹ ਗੋਲ ਚੀਜ਼ ਸੀ ਖਤਰਨਾਕ ਬੰਬ
ਇਸ ਘਟਨਾ ਦੇ ਕੁਝ ਦਿਨਾਂ ਬਾਅਦ ਹੀ ਅਖਬਾਰ ਵਿਚ ਕੈਲੀ ਨੇ ਪੜ੍ਹਿਆ ਕਿ ਜਿਸ ਬੀਚ 'ਤੇ ਉਹ ਘੁੰਮਣ ਗਈ ਸੀ ਉੱਥੇ ਦੂਜੇ ਵਿਸ਼ਵ ਯੁੱਧ ਦੌਰਾਨ ਵਰਤੇ ਜਾਣ ਵਾਲੇ ਸਮੁੰਦਰੀ ਬੰਬ ਮਿਲੇ ਹਨ। ਪਹਿਲਾਂ ਤਾਂ ਉਸ ਨੂੰ ਲੱਗਾ ਕਿ ਇਹ ਬੰਬ ਉਸ ਦੇ ਬੀਚ ਤੋਂ ਵਾਪਸ ਆ ਜਾਣ ਮਗਰੋਂ ਕੁਝ ਦਿਨਾਂ ਬਾਅਦ ਮਿਲੇ ਹੋਣਗੇ ਪਰ ਤਸੱਲੀ ਲਈ ਕੈਲੀ ਨੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਦੁਬਾਰਾ ਦੇਖੀਆਂ। ਇਸ ਮਗਰੋਂ ਡਰ ਨਾਲ ਉਸ ਦਾ ਬੁਰਾ ਹਾਲ ਹੋ ਗਿਆ। ਅਸਲ ਵਿਚ ਉਸ ਦੇ ਬੱਚੇ ਜਿਸ ਗੋਲ ਚੀਜ਼ ਨੂੰ ਗੇਂਦ ਸਮਝ ਕੇ ਉਸ ਨਾਲ ਖੇਡ ਰਹੇ ਸਨ, ਉਹ ਉਹੀ ਬੰਬ ਸਨ। ਉਸ ਉਪੱਰ ਜਮਾਂ ਸੀਪ ਕਾਰਨ ਉਹ ਉਸ ਦੀ ਸੱਚਾਈ ਸਮਝ ਨਹੀਂ ਸਕੇ ਸਨ।
ਸਮੁੰਦਰ ਵਿਚ ਹਨ ਮੌਜੂਦ ਹਨ ਕਈ ਬੰਬ

PunjabKesari
ਦੂਜੇ ਵਿਸ਼ਵ ਯੁੱਧ ਵਿਚ ਕਈ ਅਜਿਹੇ ਬੰਬਾਂ ਦੀ ਵਰਤੋਂ ਹੋਈ ਸੀ। ਇਹ ਬੰਬ ਪਾਣੀ ਵਿਚ ਧਮਾਕਾ ਕਰ ਸਕਦੇ ਸਨ ਪਰ ਸੁੱਟੇ ਗਏ ਕਈ ਬੰਬ ਫਟੇ ਨਹੀਂ ਅਤੇ ਉੱਥੇ ਹੀ ਪਏ ਰਹੇ। ਯੂਰਪੀ ਸਮੁੰਦਰਾਂ ਵਿਚ ਅਜਿਹੇ ਬੰਬ ਅੱਜ ਵੀ ਮੌਜੂਦ ਹਨ ਅਤੇ ਕਈ ਵਾਰੀ ਲਹਿਰਾਂ ਨਾਲ ਇਹ ਕਿਨਾਰੇ 'ਤੇ ਆ ਜਾਂਦੇ ਹਨ।


Related News