ਨਿਊ ਸਾਊਥ ਵੇਲਜ਼ ''ਚ ਬਿਜਲੀ ਹੋਵੇਗੀ ਮਹਿੰਗੀ, ਲੋਕਾਂ ਨੂੰ ਲੱਗੇਗਾ ਵੱਡਾ ਝਕਟਾ

04/26/2017 4:34:12 PM

ਸਿਡਨੀ— ਬਿਜਲੀ ਦੀਆਂ ਦਰਾਂ ''ਚ ਵਾਧੇ ਦੇ ਚੱਲਦੇ ਨਿਊ ਸਾਊਥ ਵੇਲਜ਼ ਸੂਬੇ ''ਚ ਆਉਣ ਵਾਲੇ ਜੁਲਾਈ ਮਹੀਨੇ ਤੋਂ ਘਰਾਂ ਦੀ ਬਿਜਲੀ ਮਹਿੰਗੀ ਹੋਣ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਨਿਊ ਸਾਊਥ ਵੇਲਜ਼ ਦੇ ਊਰਜਾ ਅਤੇ ਸਹੂਲਤ ਮੰਤਰੀ ਡੋਨ ਹਾਰਵਿਨ ਨੇ ਕੀਤੀ ਹੈ। ਬਿਜਲੀ ਦੀਆਂ ਦਰਾਂ ''ਚ ਵਾਧੇ ਦਾ ਮੁੱਖ ਕਾਰਨ ਦੱਖਣੀ ਆਸਟਰੇਲੀਆ ਦੇ ਉੱਤਰੀ ਪਾਵਰ ਸਟੇਸ਼ਨ ਅਤੇ ਵਿਕਟੋਰੀਆ ਦੀ ਹੈਜ਼ਲਵੁੱਡ ਕੋਲਾ ਖਾਣ ਦਾ ਬੰਦ ਹੋਣਾ ਦੱਸਿਆ ਜਾ ਰਿਹਾ ਹੈ। ਆਸਟਰੇਲੀਆਈ ਊਰਜਾ ਬਜ਼ਾਰ ਓਪਰੇਟਰ ਦਾ ਕਹਿਣਾ ਹੈ ਕਿ ਸੂਬੇ ''ਚ ਬਿਜਲੀ ਦੀਆਂ ਦਰਾਂ ''ਚ ਪਹਿਲਾਂ ਹੀ 57 ਫੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ। ਊਰਜਾ ਮੰਤਰੀ ਨੇ ਇਸ ਬਾਰੇ ''ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦਰਾਂ ''ਚ ਵਾਧੇ ਨੂੰ ਘਟਾਉਣ ਦਾ ਇੱਕੋ-ਇੱਕ ਰਸਤਾ ਹੈ ਕਿ ਰਾਸ਼ਟਰੀ ਬਿਜਲੀ ਬਜ਼ਾਰ ''ਚ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾਵੇ। 

Related News