ਕਰਾਚੀ ''ਚ ਮੁਕਾਬਲੇ ਦੌਰਾਨ 8 ਅੱਤਵਾਦੀ ਢੇਰ

10/22/2017 4:54:44 PM

ਕਰਾਚੀ (ਭਾਸ਼ਾ)— ਪਾਕਿਸਤਾਨ ਦੇ ਕਰਾਚੀ 'ਚ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ਦੌਰਾਨ ਇਕ ਅੱਤਵਾਦੀ ਸੰਗਠਨ ਦੇ ਮਾਸਟਰ ਮਾਈਂਡ ਸਣੇ 8 ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਕਰਾਚੀ ਦੇ ਰਈਸ ਗੋਠ ਇਲਾਕੇ 'ਚ ਬੀਤੀ ਰਾਤ ਰੇਂਜਰਸ ਅਤੇ ਅੱਤਵਾਦੀ ਰੋਕੂ ਵਿਭਾਗ (ਸੀ.ਟੀ.ਡੀ.) ਦੀ ਸਾਂਝੀ ਮੁਹਿੰਮ 'ਚ ਅੱਤਵਾਦੀ ਧੜੇ ਅੰਸਾਰੂਲ ਸ਼ਰੀਆ ਪਾਕਿਸਤਾਨ (ਏ.ਐਸ.ਪੀ.) ਦੇ ਅੱਤਵਾਦੀ ਮਾਰੇ ਗਏ। ਰੇਂਜਰਸ ਨੇ ਦੱਸਿਆ ਕਿ ਇਲਾਕੇ 'ਚ ਏ.ਐਸ.ਪੀ. ਅੱਤਵਾਦੀਆਂ ਦੀ ਮੌਜੂਦਗੀ ਦੇ ਸਬੂਤ ਅਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ 'ਚ ਏ.ਐਸ.ਪੀ ਮੁਖੀ ਅਬਦੁੱਲਾ ਹਾਸ਼ਮੀ ਵੀ ਮਾਰਿਆ ਗਿਆ। ਸ਼ੱਕ ਹੈ ਕਿ ਏ.ਐਸ.ਪੀ ਵਲੋਂ ਕੀਤੇ ਗਏ ਸਾਰੇ ਅੱਤਵਾਦੀ ਹਮਲਿਆਂ ਦਾ ਉਹ ਮਾਸਟਰ ਮਾਈਂਡ ਸੀ। ਇਕ ਹੋਰ ਅੱਤਵਾਦੀ ਦੀ ਪਛਾਣ ਅਰਸਾਲਨ ਦੇ ਤੌਰ 'ਤੇ ਹੋਈ ਹੈ। ਉਹ ਏ.ਐਸ.ਪੀ ਦੇ ਹਮਲੇ ਨਾਲ ਜੁੜੇ ਇਕ ਧੜੇ ਦਾ ਮੁਖੀ ਸੀ। ਪੰਜ ਅੱਤਵਾਦੀ ਘਟਨਾ ਵਾਲੀ ਥਾਂ 'ਤੇ ਹੀ ਮਾਰੇ ਗਏ, ਜਦੋਂ ਕਿ ਤਿੰਨ ਹੋਰ ਦੀ ਹਸਪਤਾਲ 'ਚ ਮੌਤ ਹੋ ਗਈ। ਕੁਝ ਹਫਤੇ ਪਹਿਲਾਂ ਮੀਡੀਆ ਦੀਆਂ ਖਬਰਾਂ 'ਚ ਕਿਹਾ ਗਿਆ ਸੀ ਕਿ ਅਲਕਾਇਦਾ ਪ੍ਰੇਰਿਤ ਅੱਤਵਾਦੀ ਧੜੇ ਮਾਸਟਰ ਮਾਈਂਡ ਹਾਸ਼ਮੀ ਨੂੰ ਕਰਾਚੀ 'ਚ ਕਨੀਜ਼ ਫਾਤਿਮਾ ਸੁਸਾਇਟੀ 'ਚ ਇਕ ਘਰ 'ਤੇ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਪਰ ਲਾਅ ਐਨਫੋਰਸਮੈਂਟ ਏਜੰਸੀਆਂ ਨੇ ਨਾ ਤਾਂ ਇਨ੍ਹਾਂ ਖਬਰਾਂ ਦੀ ਪੁਸ਼ਟੀ ਕੀਤੀ ਸੀ ਨਾ ਹੀ ਇਸ ਦਾ ਖੰਡਨ ਕੀਤਾ ਸੀ।


Related News