ਚੀਨ ਦੀ ਇਕ ਬਸਤੀ ''ਚ ਲੱਗੀ ਅੱਗ, 8 ਲੋਕਾਂ ਦੀ ਮੌਤ

12/10/2017 2:31:26 PM

ਬੀਜਿੰਗ— ਚੀਨ ਦੇ ਦੱਖਣੀ ਸੂਬੇ ਗਵਾਂਗਡੋਂਗ ਦੀ ਹਾਈਫੇਂਗ ਕਾਊਂਟੀ ਦੀ ਇਕ ਬਸਤੀ 'ਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਨੂੰ ਤੜਕੇ ਸਾਢੇ 3 ਵਜੇ ਗੋਂਗਪਿੰਗ ਟਾਊਨਸ਼ਿਪ ਦੀ ਇਕ ਬਸਤੀ 'ਚ ਅੱਗ ਲੱਗ ਗਈ। ਅੱਗ 'ਤੇ ਕਾਬੂ ਸਵੇਰੇ ਸਾਢੇ ਪੰਜ ਵਜੇ ਤਕ ਪਾ ਲਿਆ ਗਿਆ ਸੀ। ਸਰਕਾਰੀ ਸੂਤਰਾਂ ਮੁਤਾਬਕ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਤੇ ਇਕ ਵਿਅਕਤੀ ਨੇ ਹਸਪਤਾਲ ਜਾਂਦਿਆਂ ਹੀ ਦਮ ਤੋੜ ਦਿੱਤਾ। 6 ਹੋਰ ਦੀ ਮੌਤ ਹਸਪਤਾਲ 'ਚ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਹਾਲ 'ਚ ਚੀਨ 'ਚ ਅੱਗ ਲੱਗਣ ਦੀ ਇਹ ਤੀਸਰੀ ਘਟਨਾ ਹੈ। ਇਕ ਦਸੰਬਰ ਨੂੰ ਤਿਆਂਗਜਿਨ 'ਚ ਇਕ ਅਪਾਰਟਮੈਂਟ ਦੀ 38ਵੀਂ ਮੰਜ਼ਲ 'ਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੋਰ 5 ਜ਼ਖਮੀ ਹੋ ਗਏ ਸਨ। 19 ਨਵੰਬਰ ਨੂੰ ਵੀ ਇਕ ਘਰ 'ਚ ਅੱਗ ਲੱਗਣ ਨਾਲ 19 ਲੋਕਾਂ ਦੀ ਮੌਤ ਹੋ ਗਈ ਸੀ ਜਦ ਕਿ ਹੋਰ 8 ਲੋਕ ਜ਼ਖਮੀ ਹੋ ਗਏ ਸਨ।


Related News