ਬ੍ਰਿਟੇਨ ''ਚ ਈਦ ਮਨਾ ਰਹੇ ਲੋਕਾਂ ਨੂੰ ਕਾਰ ਨੇ ਮਾਰੀ ਟੱਕਰ. 6 ਜ਼ਖਮੀ

06/25/2017 8:57:46 PM

ਲੰਡਨ — ਉੱਤਰ-ਪੂਰਬੀ ਇੰਗਲੈਂਡ 'ਚ ਐਤਵਾਰ ਨੂੰ ਇਕ ਕਾਰ ਫੁੱਟਪਾਥ 'ਤੇ ਚੱੜ ਗਈ ਅਤੇ ਇਕ ਸਪੋਰਟਸ ਸੈਂਟਰ 'ਚ ਈਦ ਮਨਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 3 ਬੱਚਿਆਂ ਸਮੇਤ 6 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਨਿਊਕਾਸਲ 'ਚ ਹੋਈ ਇਸ ਘਟਨਾ ਨੂੰ ਅੱਤਵਾਦ ਨਾਲ ਜੁੜਿਆ ਨਹੀਂ ਜਾ ਰਿਹਾ ਪਰ ਇਸ ਦੀ ਪੂਰੀ ਜਾਂਚ ਜਾਰੀ ਹੈ। ਨਾਰਥੁਮਬ੍ਰੀਆ ਪੁਲਸ ਦੇ ਇਕ ਬਿਆਨ 'ਚ ਦੱਸਿਆ ਗਿਆ ਹੈ ਕਿ 42 ਸਾਲ ਦੀ ਇਕ ਔਰਤ ਹਿਰਾਸਤ 'ਚ ਹੈ ਅਤੇ ਫਿਲਹਾਲ ਕਿਸੇ ਹੋਰ ਸ਼ੱਕੀ ਦੀ ਤਲਾਸ਼ 'ਚ ਨਹੀਂ ਹੈ। ਨਾਰਥ ਈਸਟ ਐਂਬੂਲੇਂਸ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਇਹ ਜਾਣਕਾਰੀ ਮਿਲੀ ਕਿ ਇਕ ਕਾਰ ਫੁੱਟਪਾਥ 'ਤੇ ਚੱੜ ਗਈ ਹੈ। ਅਸੀਂ 6 ਲੋਕਾਂ ਨੂੰ ਹਸਪਤਾਲ ਦਾਖਲ ਕਰਾਇਆ, ਜਿਨ੍ਹਾਂ 'ਚ 3 ਬੱਚੇ ਵੀ ਸ਼ਾਮਲ ਹਨ।


Related News